ਰੈਲੀ ਵਿਚ ਹਿੱਸਾ ਲੈਣ ਆਏ 500 ਲੋਕਾਂ ਨੇ ਟਰੇਨ ਦੀਆਂ ਟਿਕਟਾਂ ਖਰੀਦੀਆਂ, ਰੇਲਵੇ ਵਿਭਾਗ ਹੈਰਾਨ

Thursday, Feb 20, 2020 - 01:31 AM (IST)

ਰੈਲੀ ਵਿਚ ਹਿੱਸਾ ਲੈਣ ਆਏ 500 ਲੋਕਾਂ ਨੇ ਟਰੇਨ ਦੀਆਂ ਟਿਕਟਾਂ ਖਰੀਦੀਆਂ, ਰੇਲਵੇ ਵਿਭਾਗ ਹੈਰਾਨ

ਭੁਵਨੇਸ਼ਵਰ - ਅਕਸਰ ਰੈਲੀ ਵਿਚ ਹਿੱਸਾ ਲੈਣ ਵਾਲੇ ਲੋਕ ਟਰੇਨ ਦੀਆਂ ਟਿਕਟਾਂ ਨਹੀਂ ਖਰੀਦਦੇ ਹਨ ਪਰ ਢੇਂਕਨਾਲ ਵਿਚ ਭੁਵਨੇਸ਼ਵਰ ਵਿਖੇ ਇਕ ਰੈਲੀ ਵਿਚ ਹਿੱਸਾ ਲੈਣ ਲਈ ਲਗਭਗ 500 ਲੋਕਾਂ ਨੇ ਟਿਕਟਾਂ ਖਰੀਦੀਆਂ। ਰੇਲਵੇ ਇਸ ਨੂੰ ਇਕ ਦੁਰਲੱਭ ਕਦਮ ਮੰਨ ਰਿਹਾ ਹੈ। ਇਕ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਜਨਤਕ ਸਭਾਵਾਂ ਵਿਚ ਹਿੱਸਾ ਲੈਣ ਜਾਣ ਵਾਲੇ ਸੈਂਕੜੇ ਲੋਕਾਂ ਦੀ ਭੀੜ ਇੰਨੀਆਂ ਟਿਕਟਾਂ ਦੀ ਖਰੀਦ ਸ਼ਾਇਦ ਹੀ ਕਰਦੀ ਹੋਵੇ। ਅਧਿਕਾਰੀ ਨੇ ਕਿਹਾ ਕਿ ਢੇਂਕਨਾਲ ਦੇ ਯਾਤਰੀਆਂ ਨੇ ਦੂਸਰਿਆਂ ਲਈ ਉਦਾਹਰਣ ਪੇਸ਼ ਕੀਤੀ ਹੈ। ਉਨ੍ਹਾਂ ਦੇ ਨੇਤਾ ਭੁਵਨੇਸ਼ਵਰ ਸਟੇਸ਼ਨ ’ਤੇ ਆਏ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਨੇ ਟਰੇਨ ਵਿਚ ਚੜ੍ਹਨ ਲਈ ਥੋੜ੍ਹਾ ਸਮਾਂ ਜ਼ਿਆਦਾ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਯਾਤਰੀ ਅਨੁਸੂਚਿਤ ਜਨਜਾਤੀ ਨਾਲ ਸਬੰਧ ਰੱਖਦੇ ਸਨ। ਮੰਗਲਵਾਰ ਨੂੰ ਉਨ੍ਹਾਂ ਨੇ ਭੁਵਨੇਸ਼ਵਰ ਤੋਂ ਢੇਂਕਨਾਲ ਜਾਣ ਲਈ ਪੁਰੀ-ਅੰਗੁਲ ਐੱਮ. ਈ. ਐੱਮ. ਯੂ. ਟਰੇਨ ਦੀਆਂ 500 ਜਨਰਲ ਟਿਕਟਾਂ ਖਰੀਦੀਆਂ।


author

Inder Prajapati

Content Editor

Related News