5 ਸਾਲਾ ਬੱਚੀ ਨਾਲ ਨਾਬਾਲਗ ਮੁੰਡੇ ਨੇ ਕੀਤਾ ਜਬਰ ਜ਼ਿਨਾਹ, ਇਸ ਤਰ੍ਹਾਂ ਮਾਮਲਾ ਆਇਆ ਸਾਹਮਣੇ

Tuesday, Sep 14, 2021 - 12:23 PM (IST)

5 ਸਾਲਾ ਬੱਚੀ ਨਾਲ ਨਾਬਾਲਗ ਮੁੰਡੇ ਨੇ ਕੀਤਾ ਜਬਰ ਜ਼ਿਨਾਹ, ਇਸ ਤਰ੍ਹਾਂ ਮਾਮਲਾ ਆਇਆ ਸਾਹਮਣੇ

ਪਾਲਘਰ- ਮਹਾਰਾਸ਼ਟਰ ’ਚ ਪਾਲਘਰ ਜ਼ਿਲ੍ਹੇ ਦੇ ਬੋਈਸਰ ਇਲਾਕੇ ’ਚ 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੋਈਸਰ ਥਾਣੇ ਦੇ ਇੰਸਪੈਕਟਰ ਸੁਰੇਸ਼ ਕਦਮ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਜਦੋਂ ਪੀੜਤਾ ਨੇ ਅਚਾਨਕ ਢਿੱਡ ਦਰਦ ਦੀ ਸ਼ਿਕਾਇਤ ਕੀਤੀ ਤਾਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲੈ ਗਏ। ਹਸਪਤਾਲ ਦੇ ਡਾਕਟਰ ਨੇ ਪੁਸ਼ਟੀ ਕੀਤੀ ਕਿ ਬੱਚੀ ਦਾ ਯੌਨ ਸ਼ੋਸ਼ਣ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪੱਛਮੀ ਬੰਗਾਲ: ਤੇਜ਼ ਬੁਖ਼ਾਰ ਅਤੇ ਦਸਤ ਦੀ ਸਮੱਸਿਆ ਕਾਰਨ ਵਿਗੜੀ 130 ਬੱਚਿਆਂ ਦੀ ਹਾਲਤ

ਪੀੜਤਾ ਨੇ ਆਪਣੀ ਮਾਂ ਦੇ ਕਹਿਣ ’ਤੇ ਪੂਰੀ ਘਟਨਾ ਦੱਸੀ, ਜਿਸ ਤੋਂ ਬਾਅਦ ਸੋਮਵਾਰ ਰਾਤ 12 ਸਾਲਾ ਨਾਬਾਲ ਵਿਰੁੱਧ ਬੋਈਸਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਗਈ। ਆਈ.ਪੀ.ਸੀ. ਦੀ ਧਾਰਾ 376 ਅਤੇ ਪੋਸਕੋ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਦੇਰ ਰਾਤ ਦਰਜ ਕਰਵਾਈ ਗਈ ਸ਼ਿਕਾਇਤ ਦੇ ਮੱਦੇਨਜ਼ਰ ਮੰਗਲਵਾਰ ਨੂੰ ਦੋਸ਼ੀ ਨੂੰ ਹਿਰਾਸਤ ’ਚ ਲੈ ਕੇ ਜਾਂਚ ਤੋਂ ਬਾਅਦ ਕਿਸ਼ੋਰ ਰਿਮਾਂਡ ਹੋਮ ਭੇਜ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ : ਮਕਾਨ ’ਚ ਅੱਗ ਲੱਗਣ ਨਾਲ ਤਿੰਨ ਬੱਚਿਆਂ ਸਮੇਤ 4 ਲੋਕਾਂ ਦੀ ਸੜ ਕੇ ਮੌਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News