ਭੇਤਭਰੇ ਹਾਲਾਤ 'ਚ 5 ਸਾਲਾ ਬੱਚੀ ਦੀ ਹੋਈ ਮੌਤ, ਪੋਸਟਮਾਰਟਮ ਰਿਪੋਰਟ ਵੇਖ ਸਭ ਰਹਿ ਗਏ ਹੈਰਾਨ
Tuesday, Jun 20, 2023 - 11:24 PM (IST)
ਆਗਰਾ (ਭਾਸ਼ਾ): ਆਗਰਾ 'ਚ ਇਕ ਕੁੜੀ ਦੀ ਕੁੱਤੇ ਦੇ ਵੱਡਣ ਕਾਰਨ ਹੋਈ ਮੌਤ ਨੂੰ ਡਾਕਟਰਾਂ ਵੱਲੋਂ ਪੋਸਟਮਾਰਟਮ ਰਿਪੋਰਟ ਵਿਚ ਕਥਿਤ ਤੌਰ 'ਤੇ ਪਾਣੀ ਵਿਚ ਡੁੱਬਣ ਨਾਲ ਹੋਈ ਮੌਤ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਇਹ ਦਾਅਵਾ ਕੀਤਾ ਹੈ ਕਿ ਏ.ਸੀ.ਪੀ. ਸੌਰਭ ਸਿੰਘ ਨੇ ਆਪ ਘਟਨਾ ਦੀ ਜਗ੍ਹਾ ਦਾ ਨਿਰੀਖਣ ਕੀਤਾ ਸੀ ਤੇ ਉਨ੍ਹਾਂ ਨੇ ਪਹਿਲੀ ਨਜ਼ਰੇ ਮੰਨਿਆ ਸੀ ਕਿ ਬੱਚੀ ਦੀ ਮੌਤ ਕੁੱਤੇ ਦੇ ਵੱਢਣ ਨਾਲ ਹੋਈ ਹੈ। ਉਨ੍ਹਾਂ ਨੇ ਮੁੱਖ ਮੈਡੀਕਲ ਅਫ਼ਸਰ ਤੋਂ ਮਾਮਲੇ ਵਿਚ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਕੀ ਨਾਬਾਲਿਗਾ ਨੇ ਕਿਸਾ ਦਬਾਅ ਹੇਠ ਬਦਲਿਆ ਸੀ ਬ੍ਰਿਜਭੂਸ਼ਣ ਖ਼ਿਲਾਫ਼ ਬਿਆਨ? ਬੱਚੀ ਦੇ ਪਿਤਾ ਨਾ ਦੱਸੀ ਸਾਰੀ ਗੱਲ
ਪੁਲਸ ਨੇ ਦੱਸਿਆ ਕਿ ਮਾਮਲਾ ਡੌਕੀ ਥਾਣਾ ਖੇਤਰ ਦੇ ਕਈ ਕੁਮਰਗੜ੍ਹ ਪਿੰਡ ਦਾ ਹੈ। ਪਿੰਡ ਵਾਸੀ ਸੁਗਰੀਵ ਨੇ ਦੱਸਿਆ ਕਿ ਬੀਤੀ 12 ਜੂਨ ਨੂੰ ਉਨ੍ਹਾਂ ਦੀ ਧੀ ਕੰਚਨ (5 ਸਾਲ) ਤੇ ਪ੍ਰੇਮ ਚੰਦ੍ਰੀਕ ਦੀ ਧੀ ਰਸ਼ਮੀ ਘਰ ਦੇ ਪਿੱਛੇ ਖੇਡ ਰਹੀਆਂ ਸਨ। ਇਸ ਦੌਰਾਨ ਕੁੱਤਿਆਂ ਨੇ ਬੱਚੀਆਂ 'ਤੇ ਹਮਲਾ ਕਰ ਦਿੱਤਾ ਤੇ ਉਹ ਕੰਚਨ ਨੂੰ ਖੇਤ ਵੱਲ ਖਿੱਚ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਕੁੱਤਿਆਂ ਨੇ ਬੱਚੀ ਦੀ ਧੋਣ ਅਤੇ ਸਿਰ ਵਿਚ ਵੱਢਿਆ। ਇਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਰਸ਼ਮੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਕਲਜੁਗੀ ਭਰਾ ਨੇ ਇਨਸਾਨੀਅਤ ਮੱਥੇ ਲਾਇਆ ਕਲੰਕ; ਅਦਾਲਤ ਨੇ ਸੁਣਾਈ 135 ਸਾਲਾਂ ਦੀ ਸਜ਼ਾ
ਏ.ਸੀ.ਪੀ. ਸੌਰਭ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਵਿਚ ਬੱਚੀ ਦੇ ਪਾਣੀ ਵਿਚ ਡੁੱਬਣ ਨਾਲ ਮੌਤ ਦਿਖਾਈ ਗਈ ਹੈ। ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ 'ਤੇ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਵੇਖਿਆ ਸੀ ਤਾਂ ਕੁੱਤੇ ਦੇ ਵੱਢਣ ਨਾਲ ਮੌਤ ਹੋਈ ਸੀ। ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਸ਼ਿਕਾਇਤ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।