ਗੁਜਰਾਤ ਸਰਕਾਰ ਦਾ ਵੱਡਾ ਐਲਾਨ! ਅਯੁੱਧਿਆ ਦਰਸ਼ਨ ਲਈ ਆਦਿਵਾਸੀਆਂ ਨੂੰ ਮਿਲੇਗੀ 5-5 ਹਜ਼ਾਰ ਰੁਪਏ ਦੀ ਆਰਥਿਕ ਮਦਦ

Sunday, Oct 17, 2021 - 12:25 PM (IST)

ਗੁਜਰਾਤ ਸਰਕਾਰ ਦਾ ਵੱਡਾ ਐਲਾਨ! ਅਯੁੱਧਿਆ ਦਰਸ਼ਨ ਲਈ ਆਦਿਵਾਸੀਆਂ ਨੂੰ ਮਿਲੇਗੀ 5-5 ਹਜ਼ਾਰ ਰੁਪਏ ਦੀ ਆਰਥਿਕ ਮਦਦ

ਅਹਿਮਦਾਬਾਦ– ਗੁਜਰਾਤ ਤੋਂ ਅਯੁੱਧਿਆ ਦੀ ਤੀਰਥ ਯਾਤਰਾ ’ਤੇ ਜਾਣ ਵਾਲੇ ਆਦਿਵਾਸੀਆਂ ਨੂੰ ਸੂਬਾ ਸਰਕਾਰ 5-5 ਹਜ਼ਾਰ ਰੁਪਏ ਦੀ ਆਰਥਿਕ ਮਦਦ ਦੇਵੇਗੀ। ਇਹ ਐਲਾਨ ਸੂਬੇ ਦੇ ਸੈਰ ਸਪਾਟਾ ਮੰਤਰੀ ਪੁਰਨੇਸ਼ ਮੋਦੀ ਨੇ ਸ਼ਨੀਵਾਰ ਕੀਤਾ। ਇਕ ਸਰਕਾਰੀ ਪ੍ਰੈੱਸ ਬਿਆਨ ’ਚ ਕਿਹਾ ਗਿਆ ਹੈ ਕਿ ਗੁਜਰਾਤ ਸਰਕਾਰ ਰਾਮ ਜਨਮ ਭੂਮੀ ਦੀ ਤੀਰਥ ਯਾਤਰਾ ਕਰਨ ਵਾਲੇ ਹਰ ਆਦਿਵਾਸੀ ਨੂੰ ਉਕਤ ਆਰਥਿਕ ਮਦਦ ਦੇਵੇਗੀ। 

ਉਨ੍ਹਾਂ ਕਿਹਾ ਕਿ ਆਦਿਵਾਸੀ ਲੋਕ ਸ਼ਬਰੀ ਮਾਤਾ ਦੇ ਖਾਨਦਾਨ ’ਚੋਂ ਹਨ। ਭਗਵਾਨ ਰਾਮ 14 ਸਾਲ ਦੇ ਬਨਵਾਸ ਦੌਰਾਨ ਸ਼ਬਰੀ ਮਾਤਾ ਨੂੰ ਮਿਲੇ ਸਨ। ਉਨ੍ਹਾਂ ਦੇ ਵੰਸ਼ ਦੇ ਲੋਕਾਂ ਨੂੰ ਅਯੁੱਧਿਆ ਦੀ ਤੀਰਥ ਯਾਤਰਾ ਲਈ ਆਰਥਿਕ ਮਦਦ ਦਿੱਤੀ ਜਾਏਗੀ। 

ਸੈਰ ਸਪਾਟਾ ਮੰਤਰੀ ਨੇ ਸ਼ੁੱਕਰਵਾਰ ਨੂੰ ਆਦਿਵਾਸੀ ਦਬਦਬੇ ਵਾਲੇ ਡਾਂਗ ਜ਼ਿਲ੍ਹੇ ’ਚ ਮਦਦ ਦਿੱਦੇ ਜਾਣ ਦਾ ਐਲਾਨ ਕੀਤਾ। ਉਹ ਸੁਬੀਰ ਪਿੰਡ ’ਚ ਮੌਜੂਦ ਸ਼ਬਰੀ ਧਾਮ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾ ਉਨ੍ਹਾਂ ਕਿਹਾ ਕਿ ਆਦਿਵਾਸੀਆਂ ਨੂੰ ਅਯੁੱਧਿਆ ਤੀਰਥ ਯਾਤਰਾ ਲਈ ਸਰਕਾਰ 5-5 ਹਜ਼ਾਰ ਰੁਪਏ ਦੀ ਆਰਥਿਕ ਮਦਦ ਦੇਵੇਗੀ।


author

Rakesh

Content Editor

Related News