Exit Polls: ਜਾਣੋ 5 ਸੂਬਿਆਂ 'ਚ ਹੋਈਆਂ ਚੋਣਾਂ 'ਚ ਕਿਹੜੀ ਪਾਰਟੀ ਨੂੰ ਮਿਲ ਰਹੀਆਂ ਕਿੰਨੀਆਂ ਸੀਟਾਂ

Friday, Dec 01, 2023 - 06:07 AM (IST)

Exit Polls: ਜਾਣੋ 5 ਸੂਬਿਆਂ 'ਚ ਹੋਈਆਂ ਚੋਣਾਂ 'ਚ ਕਿਹੜੀ ਪਾਰਟੀ ਨੂੰ ਮਿਲ ਰਹੀਆਂ ਕਿੰਨੀਆਂ ਸੀਟਾਂ

ਨਵੀਂ ਦਿੱਲੀ (ਵਾਰਤਾ): ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ 'ਚ ਜਿੱਥੇ ਛੱਤੀਸਗੜ੍ਹ 'ਚ ਕਾਂਗਰਸ ਨੂੰ ਸਾਫ਼ ਬਹੁਮਤ ਮਿਲਦਾ ਦਿਖ ਰਿਹਾ ਹੈ ਤਾਂ ਉੱਥੇ ਹੀ ਰਾਜਸਥਾਨ 'ਚ ਭਾਰਤੀ ਜਨਤਾ ਪਾਰਟੀ ਨੂੰ ਤੇ ਤੇਲੰਗਾਨਾ 'ਚ ਕਾਂਗਰਸ ਪਾਰਟੀ ਨੂੰ ਲੀਡ ਮਿਲ ਰਹੀ ਹੈ। ਪਰ ਮੱਧ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿਚਾਲੇ ਸਖ਼ਤ ਟੱਕਰ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਹ ਐਗਜ਼ਿਟ ਪੋਲ ਤੇਲੰਗਾਨਾ 'ਚ ਵੀਰਵਾਰ ਨੂੰ ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਆਖਰੀ ਪੜਾਅ 'ਚ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਕੀਤੇ ਗਏ ਹਨ। 

ਇਕ ਹਿੰਦੀ ਅਖ਼ਬਾਰ ਨੇ ਛੱਤੀਸਗੜ੍ਹ ਲਈ ਭਵਿੱਖਬਾਣੀ ਕੀਤੀ ਹੈ ਕਿ ਕਾਂਗਰਸ ਨੂੰ 46 ਤੋਂ 55 ਸੀਟਾਂ, ਭਾਜਪਾ ਨੂੰ 35 ਤੋਂ 45 ਅਤੇ ਹੋਰਨਾਂ ਨੂੰ 0 ਤੋਂ 10 ਸੀਟਾਂ ਮਿਲ । ਇੰਡੀਆ ਟੀਵੀ-ਸੀਐਨਐਕਸ ਨੇ ਇਹ ਵੀ ਕਿਹਾ ਹੈ ਕਿ ਕਾਂਗਰਸ ਨੂੰ 46 ਤੋਂ 56 ਸੀਟਾਂ, ਭਾਜਪਾ ਨੂੰ 30 ਤੋਂ 40 ਸੀਟਾਂ ਅਤੇ ਹੋਰਨਾਂ ਨੂੰ 3 ਤੋਂ 5 ਸੀਟਾਂ ਮਿਲਣਗੀਆਂ। ਨਿਊਜ਼ 24 ਅਤੇ ਟੂਡੇ ਚਾਣਕਿਆ ਨੇ ਕਿਹਾ ਹੈ ਕਿ ਕਾਂਗਰਸ ਨੂੰ 57 ਸੀਟਾਂ ਮਿਲਣਗੀਆਂ, ਭਾਜਪਾ ਨੂੰ 33 ਸੀਟਾਂ ਮਿਲਣਗੀਆਂ ਅਤੇ ਬਾਕੀਆਂ ਨੂੰ ਇਕ ਵੀ ਸੀਟ ਨਹੀਂ ਮਿਲੇਗੀ। ਟੀਵੀ 9 ਭਾਰਤਵਰਸ਼ ਅਤੇ ਪੋਲਸਟ੍ਰੇਟ ਨੇ ਕਾਂਗਰਸ ਨੂੰ 40 ਤੋਂ 50 ਸੀਟਾਂ, ਭਾਜਪਾ ਨੂੰ 35 ਤੋਂ 45 ਅਤੇ ਹੋਰਾਂ ਨੂੰ ਤਿੰਨ ਸੀਟਾਂ ਜਿੱਤਣ ਦੀ ਭਵਿੱਖਬਾਣੀ ਕੀਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਇੰਡੀਗੋ ਏਅਰਲਾਈਨਜ਼ 'ਤੇ ਭੜਕੇ ਕਪਿਲ ਸ਼ਰਮਾ, ਵੀਡੀਓ ਸਾਂਝੀ ਕਰ ਸੋਸ਼ਲ ਮੀਡੀਆ ਰਾਹੀਂ ਉਤਾਰਿਆ ਗੁੱਸਾ

ਰਾਜਸਥਾਨ ਲਈ ਉਕਤ ਹਿੰਦੀ ਅਖ਼ਬਾਰ ਨੇ ਕਿਹਾ ਹੈ ਕਿ ਭਾਜਪਾ ਨੂੰ 98 ਤੋਂ 105 ਸੀਟਾਂ, ਕਾਂਗਰਸ ਨੂੰ 85 ਤੋਂ 95 ਸੀਟਾਂ ਅਤੇ ਹੋਰਨਾਂ ਨੂੰ 10 ਤੋਂ 15 ਸੀਟਾਂ ਮਿਲਣਗੀਆਂ। ਇੰਡੀਆ ਟੂਡੇ ਅਤੇ ਐਕਸਿਸ ਮਾਈ ਇੰਡੀਆ ਨੇ ਭਾਜਪਾ ਨੂੰ 80 ਤੋਂ 100 ਸੀਟਾਂ, ਕਾਂਗਰਸ ਨੂੰ 86 ਤੋਂ 106 ਸੀਟਾਂ ਅਤੇ ਹੋਰਨਾਂ ਨੂੰ 9 ਤੋਂ 18 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਹੈ। ਟੀਵੀ 9 ਭਾਰਤਵਰਸ਼ ਅਤੇ ਪੋਲਸਟ੍ਰੇਟ ਨੇ ਭਾਜਪਾ ਨੂੰ 100 ਤੋਂ 110 ਸੀਟਾਂ, ਕਾਂਗਰਸ ਨੂੰ 90 ਤੋਂ 100 ਸੀਟਾਂ ਅਤੇ ਹੋਰਨਾਂ ਲਈ 5 ਤੋਂ 15 ਸੀਟਾਂ ਦਾ ਅਨੁਮਾਨ ਲਗਾਇਆ ਹੈ। 

ਤੇਲੰਗਾਨਾ ਵਿਚ ਇੰਡੀਆ ਟੀਵੀ-ਸੀਐਨਐਕਸ ਨੇ ਭਵਿੱਖਬਾਣੀ ਕੀਤੀ ਹੈ ਕਿ ਕਾਂਗਰਸ ਨੂੰ 63 ਤੋਂ 39 ਸੀਟਾਂ, ਬੀਆਰਐਸ ਨੂੰ 31 ਤੋਂ 47 ਸੀਟਾਂ, ਭਾਜਪਾ ਗਠਜੋੜ ਨੂੰ 2 ਤੋਂ 4 ਅਤੇ ਏਆਈਐਮਐਮ ਨੂੰ 5 ਤੋਂ 7 ਸੀਟਾਂ ਮਿਲਣਗੀਆਂ। ਰਿਪਬਲਿਕ ਟੀਵੀ-ਮੈਟਰੀਏਜ ਨੇ ਕਾਂਗਰਸ ਨੂੰ 58 ਤੋਂ 68 ਸੀਟਾਂ, ਬੀਆਰਐਸ ਨੂੰ 46 ਤੋਂ 56 ਸੀਟਾਂ, ਭਾਜਪਾ ਗਠਜੋੜ ਨੂੰ 4 ਤੋਂ 9 ਸੀਟਾਂ ਅਤੇ ਏਆਈਐਮਐਮ ਨੂੰ 5 ਤੋਂ 7 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਹੈ। ਟੀਵੀ 9 ਭਾਰਤਵਰਸ਼-ਪੋਲਸਟ੍ਰੇਟ ਨੇ ਕਿਹਾ ਹੈ ਕਿ ਕਾਂਗਰਸ ਨੂੰ 49 ਤੋਂ 59 ਸੀਟਾਂ, ਬੀਆਰਐਸ ਨੂੰ 48 ਤੋਂ 58 ਸੀਟਾਂ, ਭਾਜਪਾ ਗਠਜੋੜ ਨੂੰ 5 ਤੋਂ 10 ਅਤੇ ਏਆਈਐਮਐਮ ਨੂੰ 6 ਤੋਂ 8 ਸੀਟਾਂ ਮਿਲਣਗੀਆਂ। 

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪਿਛਲੇ ਸਾਲ ਵਿਆਹ ਕਰਵਾ ਕੇ ਗਏ ਨੌਜਵਾਨ ਦੀ ਹੋਈ ਮੌਤ

ਮੱਧ ਪ੍ਰਦੇਸ਼ 'ਚ ਉਕਤ ਹਿੰਦੀ ਅਖ਼ਬਾਰ ਨੇ ਭਵਿੱਖਬਾਣੀ ਕੀਤੀ ਹੈ ਕਿ ਕਾਂਗਰਸ ਨੂੰ 105 ਤੋਂ 120 ਸੀਟਾਂ, ਭਾਜਪਾ ਨੂੰ 95 ਤੋਂ 115 ਸੀਟਾਂ ਅਤੇ ਹੋਰਨਾਂ ਨੂੰ 0 ਤੋਂ 15 ਸੀਟਾਂ ਮਿਲਣਗੀਆਂ। ਨਿਊਜ਼ 24 - ਟੂਡੇ ਚਾਣਕਿਆ ਨੇ ਕਿਹਾ ਹੈ ਕਿ ਕਾਂਗਰਸ ਨੂੰ 74 ਸੀਟਾਂ ਮਿਲਣਗੀਆਂ, ਭਾਜਪਾ ਨੂੰ 151 ਸੀਟਾਂ ਮਿਲਣਗੀਆਂ ਅਤੇ ਬਾਕੀਆਂ ਨੂੰ ਪੰਜ ਸੀਟਾਂ ਮਿਲਣਗੀਆਂ। ਰਿਪਬਲਿਕ ਟੀਵੀ-ਮੈਟਰੀਏਜ ਨੇ ਭਵਿੱਖਬਾਣੀ ਕੀਤੀ ਹੈ ਕਿ ਕਾਂਗਰਸ ਨੂੰ 97 ਤੋਂ 107 ਸੀਟਾਂ, ਭਾਜਪਾ ਨੂੰ 118 ਤੋਂ 130 ਸੀਟਾਂ ਅਤੇ ਹੋਰਨਾਂ ਨੂੰ 0 ਤੋਂ 2 ਸੀਟਾਂ ਮਿਲਣਗੀਆਂ। ਟੀਵੀ 9 ਭਾਰਤਵਰਸ਼-ਪੋਲਸਟ੍ਰੇਟ ਨੇ ਕਿਹਾ ਹੈ ਕਿ ਕਾਂਗਰਸ ਨੂੰ 111 ਤੋਂ 121 ਸੀਟਾਂ, ਭਾਜਪਾ ਨੂੰ 106 ਤੋਂ 116 ਸੀਟਾਂ ਅਤੇ ਹੋਰਨਾਂ ਨੂੰ 0 ਤੋਂ 6 ਸੀਟਾਂ ਮਿਲਣਗੀਆਂ।

ਐਗਜ਼ਿਟ ਪੋਲ ਦੇ ਨਤੀਜਿਆਂ ਨੇ ਮਿਜ਼ੋਰਮ ਵਿਚ ਵੀ MNF ਅਤੇ ZNP ਵਿਚਕਾਰ ਸਖ਼ਤ ਟੱਕਰ ਦਿਖਾਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News