ਹਰਿਆਣਾ: ਅਮਰੀਕਾ ਤੋਂ ਡਿਪੋਰਟ ਹੋਏ ਲੋਕਾਂ ''ਚ 5 ਹੋਰ ਕੋਰੋਨਾ ਪਾਜ਼ੇਟਿਵ

05/31/2020 12:27:57 PM

ਪੰਚਕੂਲਾ-ਹਰਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ 'ਵੰਦੇ ਭਾਰਤ ਮਿਸ਼ਨ' ਤਹਿਤ ਅਮਰੀਕਾ ਤੋਂ ਡਿਪੋਰਟ ਹੋ ਕੇ 73 ਲੋਕ ਵਾਪਸ ਹਰਿਆਣਾ ਪਰਤੇ ਸੀ, ਜਿਨ੍ਹਾਂ 'ਚ 5 ਹੋਰ ਲੋਕ ਕੋਰੋਨਾ ਪਾਜ਼ੇਟਿਵ ਮਿਲੇ ਹਨ। ਸਾਰਿਆਂ ਨੂੰ ਪੰਚਕੂਲਾ ਸੈਕਟਰ 6 ਦੇ ਸਿਵਲ ਹਸਪਤਾਲ 'ਚ ਰੱਖਿਆ ਗਿਆ ਹੈ। ਸਿਵਲ ਹਸਪਤਾਲ ਦੇ ਚੀਫ ਮੈਡੀਕਲ ਅਧਿਕਾਰੀ ਡਾਕਟਰ ਜਸਜੀਤ ਕੌਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਭਰਤੀ ਕੀਤਾ ਗਿਆ ਹੈ। 

ਦੱਸਣਯੋਗ ਹੈ ਕਿ ਸੂਬੇ 'ਚ ਅਮਰੀਕਾ ਤੋਂ ਡਿਪੋਰਟ ਹੋ ਕੇ 73 ਭਾਰਤੀ ਲੋਕ ਪਰਤੇ ਸੀ। ਇਨ੍ਹਾਂ ਨਾਗਰਿਕਾਂ 'ਚ ਪਹਿਲਾਂ ਹੀ 22 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਗਈ ਹੈ। ਹੁਣ ਨਵੇਂ 5 ਮਾਮਲੇ ਹੋਰ ਸਾਹਮਣੇ ਆਉਣ ਨਾਲ ਪ੍ਰਸ਼ਾਸ਼ਨ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਇਸ ਦੇ ਨਾਲ ਹੀ ਪੰਚਕੂਲਾ 'ਚ ਕੁਆਰੰਟੀਨ ਕੀਤੇ ਗਏ ਅਮਰੀਕਾ ਤੋਂ ਡਿਪੋਰਟ 73 ਭਾਰਤੀਆਂ 'ਚ ਹੁਣ ਤੱਕ 27 ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਸਾਰਿਆਂ ਨੂੰ ਪੰਚਕੂਲਾ ਦੇ ਵੱਖ-ਵੱਖ ਧਰਮਸ਼ਾਲਾ ਅਤੇ ਹੋਟਲਾਂ 'ਚ ਕੁਆਰੰਟੀਨ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਸਾਰੇ ਲੋਕਾਂ ਦੇ ਸੈਂਪਲ ਕੋਰੋਨਾ ਟੈਸਟ ਦੇ ਲਈ ਦੁਬਾਰਾ ਭੇਜੇ ਗਏ ਸੀ, ਜਿਸ ਤੋਂ ਬਾਅਦ ਇਹ ਰਿਪੋਰਟ ਸਾਹਮਣੇ ਆਈ ਹੈ।

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਹਰਿਆਣਾ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ।ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1923 ਤੱਕ ਪਹੁੰਚ ਗਈ ਹੈ ਜਦਕਿ 20 ਮੌਤਾਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ---  ਅਮਰੀਕਾ ਤੋਂ ਡਿਪੋਰਟ ਹੋਏ ਹਰਿਆਣਾ ਦੇ 73 ਲੋਕਾਂ ਵਿਚੋਂ 21 ਕੋਰੋਨਾ ਪਾਜ਼ੇਟਿਵ


Iqbalkaur

Content Editor

Related News