ਅੰਗੀਠੀ ਬਾਲ ਕੇ ਸੁੱਤੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, ਦਮ ਘੁੱਟਣ ਨਾਲ 5 ਜੀਆਂ ਦੀ ਮੌਤ

Thursday, Jan 11, 2024 - 04:41 PM (IST)

ਅੰਗੀਠੀ ਬਾਲ ਕੇ ਸੁੱਤੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, ਦਮ ਘੁੱਟਣ ਨਾਲ 5 ਜੀਆਂ ਦੀ ਮੌਤ

ਅਮਰੋਹਾ- ਉੱਤਰ-ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੇ ਇਕ ਦਰਦਨਾਕ ਘਟਨਾ ਹੋਈ। ਜਿੱਥੇ ਘਰ 'ਚ ਸੁੱਤੇ ਹੋਏ ਪਰਿਵਾਰ ਦੇ 7 ਜੀਆਂ 'ਚੋਂ 5 ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਸੋਮਵਾਰ ਰਾਤ ਨੂੰ ਘਰ 'ਚ ਅੰਗੀਠੀ ਬਾਲ ਕੇ ਸੁੱਤਾ ਸੀ। ਮੰਗਲਵਾਰ ਸਵੇਰੇ ਪਤਾ ਲੱਗਾ ਕਿ ਪਰਿਵਾਰ ਦੇ 5 ਮੈਂਬਰ ਮ੍ਰਿਤਕ ਹਾਲਤ 'ਚ ਪਏ ਸਨ, ਜਦੋਂਕਿ 2 ਬੇਹੋਸ਼ੀ ਦੀ ਹਾਲਤ 'ਚ ਸਨ। ਤੁਰੰਤ ਹੀ ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ- ਗੋਆ ਕਤਲਕਾਂਡ: ਹੈਵਾਨ ਮਾਂ ਨੇ ਕਿਵੇਂ ਕੀਤਾ ਸੀ 4 ਸਾਲਾ ਪੁੱਤ ਦਾ ਕਤਲ, ਪੋਸਟਮਾਰਟਮ ਰਿਪੋਰਟ 'ਚ ਹੋਏ ਇਹ ਖੁਲਾਸੇ

ਮੌਕੇ 'ਤੇ ਪਹੁੰਚ ਕੇ ਪੁਲਸ ਨੇ 5 ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਬੇਹੋਸ਼ੀ ਦੀ ਹਾਲਤ 'ਚ ਮਿਲੇ ਬਾਕੀ ਮੈਂਬਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਹਾਦਸਾ ਸੈਦ ਨਗਲੀ ਥਾਣਾ ਖੇਤਰ ਦੇ ਅਲੀਪੁਰ ਮੂਡ ਪਿੰਡ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਸਵੇਰ ਤੋਂ ਸ਼ਾਮ ਤਕ ਜਦੋਂ ਗੁਆਂਢ ਦੇ ਲੋਕਾਂ ਨੂੰ ਘਰ 'ਚ ਕੋਈ ਹਲਚਲ ਹੁੰਦੀ ਨਾ ਦਿਸੀ ਤਾਂ ਲੋਕਾਂ ਨੂੰ ਕਿਸੇ ਅਣਹੋਣੀ ਦਾ ਸ਼ੱਕ ਹੋਇਆ।

ਇਹ ਵੀ ਪੜ੍ਹੋ- ਹੈਰਾਨੀਜਨਕ : 14 ਸਾਲਾਂ ਤਕ ਕੁੜੀ ਦੇ ਗਲੇ 'ਚ ਫਸਿਆ ਰਿਹਾ 1 ਰੁਪਏ ਦਾ ਸਿੱਕਾ, ਜਾਣੋ ਪੂਰਾ ਮਾਮਲਾ

ਗੁਆਂਢੀਆਂ ਨੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਘਰ 'ਚ ਧੂੰਆ ਭਰਿਆ ਹੋਇਆ ਸੀ ਅਤੇ ਬਿਸਤਰੇ 'ਤੇ ਪਰਿਵਾਰ ਦੇ ਲੋਕ ਪਏ ਸਨ। ਹਫੜਾ-ਦਫੜੀ 'ਚ ਲੋਕਾਂ ਨੇ ਪੁਲਸ ਨੂੰ ਸੁਚਨਾ ਦਿੱਤੀ। ਸੁਚਣਾ ਮਿਲਣ 'ਤੇ ਪਹੁੰਚੀ ਪੁਲਸ ਨੇ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ 5 ਲੋਕਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਦੋ ਨੂੰ ਗੰਭੀਰ ਹਾਲਤ 'ਚ ਦਾਖਲ ਕਰਕੇ ਇਲਾਜ ਸ਼ੁਰੂ ਕੀਤਾ।

ਇਹ ਵੀ ਪੜ੍ਹੋ- ਠੰਡ ਨੇ ਤੋੜਿਆ 11 ਸਾਲਾਂ ਦਾ ਰਿਕਾਰਡ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ


author

Rakesh

Content Editor

Related News