ਉਤਰਾਖੰਡ: ਪੂਰਨਾਗਿਰੀ ਧਾਮ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨੂੰ ਬੱਸ ਨੇ ਕੁਚਲਿਆ, 5 ਦੀ ਮੌਤ, 8 ਜ਼ਖ਼ਮੀ
03/23/2023 3:59:29 PM

ਚੰਪਾਵਤ- ਉਤਰਾਖੰਡ ਦੇ ਚੰਪਾਵਤ ਜ਼ਿਲ੍ਹੇ ਦੇ ਟਨਕਪੁਰ ਖੇਤਰ 'ਚ ਚੇਤ ਨਰਾਤਿਆਂ ਮੌਕੇ ਮਾਂ ਪੂਰਨਗਿਰੀ ਮੇਲੇ 'ਚ ਆਏ 5 ਸ਼ਰਧਾਲੂਆਂ ਦੀ ਵੀਰਵਾਰ ਨੂੰ ਇਕ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ। ਇਸ ਹਾਦਸੇ 'ਚ 8 ਹੋਰ ਲੋਕ ਜ਼ਖ਼ਮੀ ਵੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ– ਖ਼ਬਰਦਾਰ! ਵਿਦੇਸ਼ ’ਚ ਵੱਸਣ ਵਾਲਿਆਂ ’ਤੇ ਹੈ PM ਮੋਦੀ ਦੀ ਨਜ਼ਰ
ਪੁਸ਼ਕਰ ਸਿੰਘ ਧਾਮੀ ਨੇ ਹਾਦਸੇ 'ਤੇ ਜਤਾਇਆ ਦੁਖ
ਮੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ 'ਤੇ ਦੁਖ ਜ਼ਾਹਰ ਕਰਦੇ ਹੋਏ ਪ੍ਰਸ਼ਾਸਨ ਨੂੰ ਬਚਾਅ ਅਤੇ ਰਾਹਤ ਕੰਮ ਤੇਜ ਕਰਨ ਦੇ ਨਿਰਦੇਸ਼ ਦਿੱਤੇ ਹਨ ਜਦਕਿ ਸੂਚਨਾ ਮਿਲਦੇ ਹੀ ਕੈਬਨਿਟ ਮੰਤਰੀ ਰੇਖਾ ਆਰੀਆ ਜ਼ਖ਼ਮੀਆਂ ਦਾ ਹਾਲ ਜਾਣਨ ਲਈ ਟਨਕਪੁਰ ਹਸਪਤਾਲ ਪਹੁੰਚੀ।
ਇਹ ਵੀ ਪੜ੍ਹੋ– ਦੁਨੀਆ ਤੋਂ ਜਾਂਦੇ-ਜਾਂਦੇ ਵੀ ਚਾਰ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ 19 ਸਾਲਾ ਹਰਸ਼
ਮਿਲੀ ਜਾਣਕਾਰੀ ਮੁਤਾਬਕ, ਇਹ ਸਭ ਲੋਕ ਸਵੇਰੇ-ਸਵੇਰੇ ਮੰਦਰ ਤੋਂ ਦਰਸ਼ਨ ਕਰਕੇ ਆਪਣੇ ਘਰ ਪਰਤਨ ਲਈ ਮੰਦਰ ਤੋਂ ਕੁਝ ਦੂਰੀ 'ਤੇ ਠੁਲੀਗਾਡ ਨਾਂ ਦੀ ਥਾਂ 'ਤੇ ਸੜਕ ਕਿਰਾਨੇ ਖੜ੍ਹੇ ਹੋ ਕੇ ਬੱਸ ਦਾ ਇੰਤਜ਼ਾਰ ਕਰ ਰਹੇ ਸਨ। ਇਸੇ ਦੌਰਾਨ ਕੁਝ ਸ਼ਰਧਾਲੂ ਦੀ ਬੱਸ ਦੀ ਚਪੇਟ 'ਚ ਆ ਗਏ। ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ। ਹਾਦਸੇ 'ਚ 8 ਲੋਕ ਜ਼ਖ਼ਮੀ ਵੀ ਹੋਏ ਹਨ।
ਜ਼ਖ਼ਮੀਆਂ ਨੂੰ ਹਸਪਤਾਲ 'ਚ ਕਰਵਾਇਆ ਗਿਆ ਦਾਖਲ
ਦੁਰਘਟਨਾ 'ਚ ਮਰਨ ਵਾਲਿਆਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਬਦਰੀ ਨਰਾਇਣ (43), ਮਾਇਆ ਰਾਮ (29), ਰਾਮਦੇਈ (30) ਬਹਿਰਾਇਚ, ਯੂ.ਪੀ. ਦੀ ਰਹਿਣ ਵਾਲੀ ਨੇਤਰਾਵਤੀ (20) ਅਤੇ ਬੰਦਾਯੂ ਦੀ ਰਹਿਣ ਵਾਲੀ ਅਮਰਾਵਤੀ (26) ਦੇ ਰੂਪ 'ਚ ਹੋਈ ਹੈ। 5 ਔਰਤਾਂ ਸਣੇ ਸਾਰੇ 8 ਜ਼ਖ਼ਮੀਆਂ ਨੂੰ ਉਪ ਜ਼ਿਲ੍ਹਾ ਹਸਪਤਾਲ ਟਨਕਪੁਰ 'ਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ– ਗਰਭ ’ਚ ਪਲ ਰਹੇ ਬੱਚੇ ਦੇ ਅੰਗੂਰ ਜਿੰਨੇ ਦਿਲ ਦੀ ਡਾਕਟਰਾਂ ਨੇ ਕੀਤੀ ਸਰਜਰੀ, 90 ਸਕਿੰਟ ਲੱਗੇ