ਉਤਰਾਖੰਡ : ਅਲਮੋੜਾ ''ਚ ਬੱਸ ''ਤੇ ਡਿਗਿਆ ਚੱਟਾਨ ਦਾ ਵੱਡਾ ਟੁਕੜਾ, 5 ਲੋਕਾਂ ਦੀ ਮੌਤ 6 ਜ਼ਖਮੀ

05/22/2017 5:13:19 PM

ਅਲਮੋਡਾ— ਉਤਰਾਖੰਡ ਦੇ ਅਲਮੋੜਾ ''ਚ ਕਾਕਰੀਘਾਟ ''ਚ ਬੱਸ ''ਤੇ ਚੱਟਾਨ ਦਾ ਇਕ ਵੱਡਾ ਹਿੱਸਾ ਡਿੱਗਣ ਤੋਂ ਬਾਅਦ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 6 ਤੋਂ ਜ਼ਿਆਦਾ ਲੋਕ ਫੱਟੜ ਹੋ ਗਏ। ਸੂਚਨਾ ਮਿਲਣ ''ਤੇ ਪੁਲਸ ਮੁਲਾਜ਼ਮ ਮੌਕੇ ''ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ। 
ਜ਼ਿਕਰਯੋਗ ਹੈ ਕਿ ਇਸ ਦੌਰਾਨ ਚਮੋਲੀ ਜ਼ਿਲੇ ਦੇ ਵੱਖ-ਵੱਖ ਥਾਵਾਂ ''ਤੇ ਲਗਭਗ 14000 ਤੀਰਥਯਾਤਰੀ ਫਸੇ ਹੋਏ ਸਨ, ਜਦੋਂ ਵਿਸ਼ਾਲ ਜ਼ਮੀਨ ਖਿਸਕਣ ਕਾਰਨ ਰਿਸ਼ੀਕੇਸ਼-ਬੱਦਰੀਨਾਥ ਰਾਜਮਾਰਗ ਨੂੰ ਬੰਦ ਕਰ ਦਿੱਤਾ ਗਿਆ ਸੀ। ਜ਼ਮੀਨ ਖਿਸਕਣ ਕਾਰਨ ਰਸਤੇ ''ਤੇ ਮਲਬੇ ਦਾ ਢੇਰ ਲੱਗ ਗਿਆ ਸੀ, ਜਿਸ ਕਾਰਨ ਤਕਰੀਬਨ 150 ਕਿਲੋਮੀਟਰ ਤੱਕ ਦਾ ਰਸਤਾ ਪ੍ਰਭਾਵਿਤ ਹੋ ਗਿਆ ਸੀ। ਰਿਸ਼ੀਕੇਸ਼-ਬੱਦਰੀਨਾਥ ਰਾਸ਼ਟਰੀ ਰਾਜਮਾਰਗ ''ਤੇ ਤਕਰੀਬਨ 60 ਮੀਟਰ ਰਸਤੇ ਨੂੰ ਨੁਕਸਾਨ ਪੁੱਜਾ ਸੀ। ਹਾਲਾਂਕਿ ਜ਼ਮੀਨ ਖਿਸਕਣ ਕਾਰਨ ਕੋਈ ਵੀ ਤੀਰਥਯਾਤਰੀ ਜ਼ਖਮੀ ਨਹੀਂ ਹੋਇਆ ਸੀ।

Related News