ਰਾਮ ਦੀ ਨਗਰੀ ''ਚ ਜਗਮਗਾਉਣਗੇ 5 ਲੱਖ 51 ਹਜ਼ਾਰ ਦੀਵੇ, ਬਣੇਗਾ ਨਵਾਂ ਰਿਕਾਰਡ
Thursday, Nov 12, 2020 - 10:37 PM (IST)
ਲਖਨਊ : ਅਯੁੱਧਿਆ 'ਚ ਯੋਗੀ ਆਦਿਤਿਅਨਾਥ ਸਰਕਾਰ ਵੱਲੋਂ ਇਸ ਵਾਰ ਵੀ ਸ਼ਾਨਦਾਰ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। 2017 'ਚ ਸ਼ੁਰੂ ਹੋਇਆ ਇਹ ਦੀਵਿਆਂ ਦਾ ਤਿਉਹਾਰ ਇਸ ਵਾਰ ਨਵਾਂ ਰਿਕਾਰਡ ਬਣਾਵੇਗਾ। ਅਯੁੱਧਿਆ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ। ਦੀਵਾਲੀ ਮੌਕੇ ਰਾਮ ਦੀ ਨਗਰੀ 'ਚ 24 ਘਾਟਾਂ 'ਤੇ ਇਸ ਵਾਰ 5 ਲੱਖ 51 ਹਜ਼ਾਰ ਤੋਂ ਜ਼ਿਆਦਾ ਦੀਵੇ ਜਲਾਏ ਜਾਣਗੇ।
12 ਤੋਂ 16 ਨਵੰਬਰ ਤੱਕ ਦੀਵਿਆਂ ਦਾ ਤਿਉਹਾਰ
ਦੀਵਾਲੀ-2020 ਦੇ ਤਿਉਹਾਰ 'ਤੇ ਘਾਘਰਾ ਨਦੀ ਦੀ ਸ਼ਾਨਦਾਰ ਅਤੇ ਸੁੰਦਰ ਆਰਤੀ ਦੀ ਵਿਵਸਥਾ ਕੀਤੀ ਜਾ ਰਹੀ ਹੈ ਸ਼੍ਰੀਰਾਮ ਜਨਮ ਸਥਾਨ, ਕਨਕ ਭਵਨ, ਰਾਮ ਦੀ ਪੈੜੀ, ਹਨੂੰਮਾਨਗੜੀ ਸਹਿਤ ਸਾਰੇ ਮੰਦਰਾਂ 'ਚ ਬਿਜਲੀ ਦੀ ਸਜਾਵਟ ਕੀਤੀ ਜਾ ਰਹੀ ਹੈ। ਇਸ ਪ੍ਰਕਾਰ ਪੁਲਾਂ, ਬਿਜਲੀ ਦੇ ਖੰਭਿਆਂ ਆਦਿ 'ਤੇ ਬਿਜਲੀ ਦੀ ਝਾਲਰ ਲਗਾਈ ਜਾ ਰਹੀ ਹੈ। ਉੱਤਰ ਪ੍ਰਦੇਸ਼ ਦੇ ਸੈਰ ਸਪਾਟਾ ਵਿਭਾਗ, ਅਯੁੱਧਿਆ ਦੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਾਕਟਰ ਰਾਮ ਮਨੋਹਰ ਲੋਹੀਆ ਯੂਨੀਵਰਸਿਟੀ ਦੇ ਸੰਯੁਕਤ ਤਤਵਾਧਾਨ 'ਚ 12 ਤੋਂ 16 ਨਵੰਬਰ ਤੱਕ ਦੀਵੇ ਜਗਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਦੀਵੇ ਜਲਾਉਣ ਲਈ 29 ਹਜ਼ਾਰ ਲਿਟਰ ਤੇਲ ਇਸਤੇਮਾਲ ਹੋਵੇਗਾ। 7.5 ਲੱਖ ਕਿੱਲੋ ਰੂੰ ਦੀ ਵਿਵਸਥਾ ਕੀਤੀ ਜਾ ਰਹੀ ਹੈ।