ਪੁਣੇ: ਸੀਰਮ ਇੰਸਟੀਚਿਊਟ ’ਚ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ

Thursday, Jan 21, 2021 - 06:30 PM (IST)

ਪੁਣੇ: ਸੀਰਮ ਇੰਸਟੀਚਿਊਟ ’ਚ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ

ਪੁਣੇ— ਪੁਣੇ ਦੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਨਵੇਂ ਪਲਾਂਟ ’ਚ ਵੀਰਵਾਰ ਦੁਪਹਿਰ ਨੂੰ ਅੱਗ ਲੱਗ ਗਈ। ਇਸ ਹਾਦਸੇ ਕਾਰਨ ਉਕਤ ਇਮਾਰਤ ’ਚੋਂ 5 ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। 5 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਪੁਣੇ ਦੇ ਮੇਅਰ ਨੇ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜੋ ਲੋਕ ਮਰੇ ਹਨ, ਉਹ ਇੰਸਟੀਚਿਊਟ ਦੇ ਕਾਮੇ ਹੀ ਹਨ। 

ਇਹ ਵੀ ਪੜ੍ਹੋ: ਪੁਣੇ ਦੇ ਸੀਰਮ ਇੰਸਟੀਚਿਊਟ 'ਚ ਲੱਗੀ ਭਿਆਨਕ ਅੱਗ, ਇਹੀ ਸੰਸਥਾ ਬਣਾ ਰਹੀ ਹੈ ਕੋਰੋਨਾ ਵੈਕਸੀਨ

ਓਧਰ ਮਹਾਰਾਸ਼ਟਰ ਸਰਕਾਰ ਵੀ ਇਸ ਹਾਦਸੇ ਮਗਰੋਂ ਸਰਗਰਮ ਹੋ ਗਈ ਹੈ। ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਮਿਲੀ ਜਾਣਕਾਰੀ ਮੁਤਾਬਕ ਅੱਗ ਹੁਣ ਕੰਟਰੋਲ ਵਿਚ ਹੈ। 6 ਲੋਕਾਂ ਨੂੰ ਬਚਾਇਆ ਗਿਆ ਹੈ। ਇਸ ਬਾਬਤ ਮੈਂ ਕਲੈਕਟਰ ਅਤੇ ਨਗਰ ਨਿਗਮ ਕਮਿਸ਼ਨਰ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਵਿਡ ਵੈਕਸੀਨ ਦੀ ਯੂਨਿਟ ਵਿਚ ਅੱਗ ਨਹੀਂ ਲੱਗੀ ਸੀ। ਠਾਕਰੇ ਨੇ ਕਿਹਾ ਕਿ ਇਮਾਰਤ ’ਚ ਵੈਕਸੀਨ ਬਣਦੀ ਸੀ ਪਰ ਇਸ ਦਾ ਕੋਵੀਸ਼ੀਲਡ ਵੈਕਸੀਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਗ ਲੱਗਣ ਦੇ ਕਾਰਨ ਦੀ ਜਾਂਚ ਹੋਵੇਗੀ, ਇਸ ਤੋ ਬਾਅਦ ਸਾਫ ਹੋਵੇਗਾ ਕਿ ਅੱਗ ਕਿਵੇਂ ਲੱਗੀ।

ਅੱਗ ਬੁਝਾਊ ਦਸਤੇ ਦੇ ਚੀਫ਼ ਅਫ਼ਸਰ ਨੇ ਕਿਹਾ ਕਿ ਦੁਪਹਿਰ ਕਰੀਬ 2.30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਅਸੀਂ ਮੌਕੇ ’ਤੇ ਅੱਗ ਬੁਝਾਉਣ ’ਚ ਜੁੱਟ ਗਏ। ਸਥਿਤੀ ’ਤੇ ਕੰਟਰੋਲ ਪਾਉਣ ਤੋਂ ਬਾਅਦ ਅਸੀਂ ਇਮਾਰਤ ਦੀ 5ਵੀਂ ਮੰਜਿਲ ’ਤੇ 5 ਲਾਸ਼ਾਂ ਬਰਾਮਦ ਕੀਤੀਆਂ ਹਨ।


author

Tanu

Content Editor

Related News