ਮੱਧ ਪ੍ਰਦੇਸ਼ : ਇਕ ਘਰ ''ਚ ਹੋਏ ਵਿਸਫ਼ੋਟ ''ਚ 5 ਲੋਕਾਂ ਦੀ ਮੌਤ, 7 ਜ਼ਖ਼ਮੀ

Thursday, Oct 20, 2022 - 03:26 PM (IST)

ਮੱਧ ਪ੍ਰਦੇਸ਼ : ਇਕ ਘਰ ''ਚ ਹੋਏ ਵਿਸਫ਼ੋਟ ''ਚ 5 ਲੋਕਾਂ ਦੀ ਮੌਤ, 7 ਜ਼ਖ਼ਮੀ

ਮੁਰੈਨਾ (ਭਾਸ਼ਾ)- ਮੱਧ ਪ੍ਰਦੇਸ਼ 'ਚ ਮੁਰੈਨਾ ਜ਼ਿਲ੍ਹੇ ਦੇ ਬਾਨਮੋਰ ਕਸਬੇ 'ਚ ਵੀਰਵਾਰ ਨੂੰ ਇਕ ਘਰ 'ਚ ਹੋਏ ਵਿਸਫ਼ੋਟ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 7 ਜ਼ਖ਼ਮੀ ਹੋ ਗਏ। ਘਰ ਨੂੰ ਪਟਾਕਿਆਂ ਦੇ ਗੋਦਾਮ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਸੀ। ਮੁਰੈਨਾ 'ਚ ਪੁਲਸ ਸੁਪਰਡੈਂਟ ਆਸ਼ੂਤੋਸ਼ ਬਾਗਰੀ ਨੇ ਦੱਸਿਆ ਕਿ ਵਿਸਫ਼ੋਟ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਕਰੀਬ 11 ਵਜੇ ਹੋਏ ਵਿਸਫ਼ੋਟ ਦੀ ਘਟਨਾ 'ਚ ਘਰ ਨਸ਼ਟ ਹੋ ਗਿਆ। 

ਬਾਗਰੀ ਨੇ ਕਿਹਾ ਕਿ ਇਸ ਘਟਨਾ 'ਚ 2 ਬੱਚੇ ਅਤੇ ਇਕ ਔਰਤ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 7 ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਗੋਦਾਮ 'ਚ ਪਟਾਕਿਆਂ ਦੀ ਮਾਤਰਾ ਜ਼ਿਆਦਾ ਨਹੀਂ ਸੀ, ਇਸ ਲਈ ਇਹ ਯਕੀਨੀ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਕਿ ਵਿਸਫ਼ੋਟ ਬਾਰੂਦ ਕਾਰਨ ਹੋਇਆ ਜਾਂ ਸਿਲੰਡਰ ਫਟਣ ਨਾਲ। ਉਨ੍ਹਾਂ ਕਿਹਾ ਕਿ ਮਾਹਿਰਾਂ ਦੀ ਇਕ ਟੀਮ ਵਿਸਫ਼ੋਟ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।


author

DIsha

Content Editor

Related News