ਪੱਛਮੀ ਬੰਗਾਲ ''ਚ ਚੋਣ ਹਿੰਸਾ ਜਾਰੀ, ਭਾਜਪਾ ਦੇ 5 ਵਰਕਰ ਜ਼ਖਮੀ

Tuesday, May 21, 2019 - 01:30 PM (IST)

ਪੱਛਮੀ ਬੰਗਾਲ ''ਚ ਚੋਣ ਹਿੰਸਾ ਜਾਰੀ, ਭਾਜਪਾ ਦੇ 5 ਵਰਕਰ ਜ਼ਖਮੀ

ਕੋਲਕਾਤਾ—ਪੱਛਮੀ ਬੰਗਾਲ 'ਚ ਚੋਣ ਹਿੰਸਾ ਹੁਣ ਤੱਕ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਬੰਗਾਲ ਦੇ ਕੂਚ ਬਿਹਾਰ ਸਥਿਤ ਸਿਤਾਈ 'ਚ ਫਿਰ ਹਿੰਸਾ ਹੋਣ ਕਾਰਨ ਭਾਰਤੀ ਜਨਤਾ ਪਾਰਟੀ ਦੇ 5 ਵਰਕਰ ਜ਼ਖਮੀ ਹੋ ਗਏ ਹਨ। ਭਾਜਪਾ ਨੇ ਟੀ. ਐੱਮ. ਸੀ. ਵਰਕਰਾਂ 'ਤੇ ਦੋਸ਼ ਲਗਾਏ ਹਨ।

PunjabKesari

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਤ੍ਰਿਣਾਮੂਲ ਕਾਂਗਰਸ ਪਾਰਟੀ ਦੇ ਵਰਕਰਾਂ ਵਿਚਾਲੇ ਕਥਿਤ ਤੌਰ 'ਤੇ ਜ਼ੋਰਦਾਰ ਝੜਪਾਂ ਹੋਈਆਂ ਸੀ। ਇਲਾਕੇ 'ਚ ਗੋਲੀਬਾਰੀ ਅਤੇ ਬੰਬ ਧਮਾਕੇ ਵੀ ਕੀਤੇ ਗਏ ਸੀ। ਹਿੰਸਾ 'ਚ ਕੁਝ ਵਾਹਨਾਂ ਨੂੰ ਅੱਗ ਵੀ ਲਗਾਈ ਗਈ ਸੀ।


author

Iqbalkaur

Content Editor

Related News