30 ਜਨਵਰੀ ਤੱਕ 5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਵੈਸ਼ਨੋ ਦੇਵੀ ਭਵਨ ਵਿਖੇ ਟੇਕਿਆ ਮੱਥਾ

02/01/2023 10:07:21 AM

ਕਟੜਾ (ਅਮਿਤ)- ਪਿਛਲੇ 3 ਦਿਨਾਂ ਤੋਂ ਬੇਸ ਕੈਂਪ ਕਟੜਾ ਸਮੇਤ ਵੈਸ਼ਨੋ ਦੇਵੀ ਭਵਨ ਖ਼ਰਾਬ ਮੌਸਮ ਦੀ ਮਾਰ ਹੇਠ ਰਿਹਾ ਜਿਸ ਕਾਰਨ ਸ਼ਰਧਾਲੂਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮੰਗਲਵਾਰ ਮੌਸਮ ਬਦਲ ਗਿਆ। ਸਾਫ਼ ਆਸਮਾਨ ਅਤੇ ਧੁੱਪ ਕਾਰਨ ਸ਼ਰਧਾਲੂਆਂ ਦੇ ਚਿਹਰੇ ਖਿੜ ਗਏ। ਉਨ੍ਹਾਂ ਨੂੰ ਠੰਡ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲੀ। ਮੌਸਮ ਸਾਫ਼ ਹੋਣ ’ਤੇ ਕਟੜਾ-ਭਵਨ ਵਿਚਕਾਰ ਹੈਲੀਕਾਪਟਰ ਸੇਵਾ ਨਿਰਵਿਘਨ ਚੱਲੀ, ਜਿਸ ਦਾ ਸ਼ਰਧਾਲੂਆਂ ਨੇ ਖੂਬ ਆਨੰਦ ਮਾਣਿਆ।

ਵੈਸ਼ਨੋ ਦੇਵੀ ਭਵਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਨਵਰੀ ਮਹੀਨੇ ਵਿੱਚ ਰੋਜ਼ਾਨਾ 13 ਤੋਂ 14 ਹਜ਼ਾਰ ਸ਼ਰਧਾਲੂਆਂ ਨੇ ਮਾਂ ਵੈਸ਼ਨੋ ਦੇਵੀ ਭਵਨ ਵਿਚ ਮੱਥਾ ਟੇਕਿਆ। ਇਸ ਤਰ੍ਹਾਂ 30 ਜਨਵਰੀ ਤੱਕ 5,11,000 ਸ਼ਰਧਾਲੂ ਮਾਂ ਵੈਸ਼ਨੋ ਦੇਵੀ ਭਵਨ ਪਹੁੰਚ ਚੁਕੇ ਸਨ।  ਸਾਲ 2022 ਦੇ ਜਨਵਰੀ ਮਹੀਨੇ ਦੀ ਗੱਲ ਕਰੀਏ ਤਾਂ ਉਸ ਸਮੇਂ 4,38,521 ਸ਼ਰਧਾਲੂਆਂ ਨੇ ਵੈਸ਼ਨੋ ਦੇਵੀ ਭਵਨ ਵਿਖੇ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਸੀ।


DIsha

Content Editor

Related News