ਭਾਰਤੀ ਜੇਲ੍ਹਾਂ ''ਚ ਵਿਦੇਸ਼ੀ ਮੂਲ ਦੇ 4926 ਕੈਦੀ ਹਨ ਬੰਦ : ਕੇਂਦਰ ਸਰਕਾਰ

Wednesday, Mar 23, 2022 - 05:09 PM (IST)

ਭਾਰਤੀ ਜੇਲ੍ਹਾਂ ''ਚ ਵਿਦੇਸ਼ੀ ਮੂਲ ਦੇ 4926 ਕੈਦੀ ਹਨ ਬੰਦ : ਕੇਂਦਰ ਸਰਕਾਰ

ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਬੁੱਧਵਾਰ ਨੂੰ ਰਾਜ ਸਭਾ 'ਚ ਕਿਹਾ ਕਿ ਦੇਸ਼ ਭਰ ਦੀਆਂ ਵੱਖ-ਵੱਖ ਜੇਲ੍ਹਾਂ 'ਚ ਵਿਦੇਸ਼ੀ ਮੂਲ ਦੇ 4926 ਕੈਦੀ ਬੰਦ ਹਨ, ਜਿਨ੍ਹਾਂ 'ਚੋਂ 1140 ਕੈਦੀਆਂ ਦੀਆਂ ਵੱਖ-ਵੱਖ ਮਾਮਲਿਆਂ 'ਚ ਦੋਸ਼ ਸਾਬਿਤ ਹੋ ਚੁਕੇ ਹਨ। ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਨੇ ਉੱਚ ਸਦਨ  'ਚ ਸਵਾਲਾਂ ਦੇ ਜਵਾਬ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਾਲੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਵਿਦੇਸ਼ੀ ਮੂਲ ਦੇ ਵਿਚਾਰ ਅਧੀਨ ਕੈਦੀਆਂ ਦੀ ਗਿਣਤੀ 3467 ਹੈ। ਉਨ੍ਹਾਂ ਦੱਸਿਆ ਕਿ ਪੱਛਮੀ ਬੰਗਾਲ 'ਚ ਅਜਿਹੇ ਕੈਦੀਆਂ ਦੀ ਗਿਣਤੀ 1295 ਹੈ, ਜਦੋਂ ਕਿ ਦਿੱਲੀ 'ਚ 400 ਅਤੇ ਮਹਾਰਾਸ਼ਟਰ 'ਚ 380 ਹੈ।

ਉਨ੍ਹਾਂ ਦੱਸਿਆ ਕਿ ਅਜਿਹੇ ਕੈਦੀਆਂ 'ਚ ਸਭ ਤੋਂ ਵਧ ਗਿਣਤੀ ਬੰਗਲਾਦੇਸ਼ ਦੇ ਕੈਦੀਆਂ ਦੀ ਹੈ। ਮੰਤਰੀ ਨੇ ਕਿਹਾ ਕਿ ਬੰਗਲਾਦੇਸ਼ ਦੇ 1630, ਨਾਈਜ਼ੀਰੀਆ ਦੇ 615 ਅਤੇ ਨੇਪਾਲ ਦੇ 463 ਕੈਦੀ ਭਾਰਤੀ ਜੇਲ੍ਹਾਂ 'ਚ ਬੰਦ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੇ ਕੈਦੀਆਂ ਨਾਲ ਮਨੁੱਖੀ ਹਮਦਰਦੀ ਦੇ ਨਾਲ ਰਵੱਈਆ ਕਰਦੀ ਹੈ ਅਤੇ ਉਨ੍ਹਾਂ ਨੂੰ ਕਾਨੂੰਨੀ ਮਦਦ ਮੁਹੱਈਆ ਕਰਵਾਉਣ ਤੋਂ ਇਲਾਵਾ ਉਨ੍ਹਾਂ ਦੀਆਂ ਹੋਰ ਜ਼ਰੂਰਤਾਂ ਦਾ ਵੀ ਧਿਆਨ ਰੱਖਿਆ ਜਾਂਦਾ ਹੈ। 


author

DIsha

Content Editor

Related News