ਨਰਾਤਿਆਂ ਦੇ ਪਹਿਲੇ ਦਿਨ 47,000 ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਭਵਨ ਵੱਲ ਹੋਏ ਰਵਾਨਾ

Monday, Mar 31, 2025 - 07:20 AM (IST)

ਨਰਾਤਿਆਂ ਦੇ ਪਹਿਲੇ ਦਿਨ 47,000 ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਭਵਨ ਵੱਲ ਹੋਏ ਰਵਾਨਾ

ਕਟੜਾ (ਅਮਿਤ) : ਚੇਤ ਨਰਾਤਿਆਂ ਦੇ ਪਹਿਲੇ ਦਿਨ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ’ਚ ਨਮਨ ਕਰ ਕੇ ਆਸ਼ੀਰਵਾਦ ਪ੍ਰਾਪਤ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿਚ ਕਾਫੀ ਉਛਾਲ ਵੇਖਣ ਨੂੰ ਮਿਲਿਆ ਹੈ। ਪਹਿਲੇ ਨਰਾਤੇ ਮੌਕੇ 47,000 ਤੋਂ ਵੱਧ ਸ਼ਰਧਾਲੂਆਂ ਨੇ ਮਾਂ ਭਗਵਤੀ ਦੇ ਦਰਬਾਰ ਵਿਚ ਨਮਨ ਕਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸ਼ਰਧਾਲੂਆਂ ਨੂੰ ਸਹੂਲਤਾਂ ਦੇਣ ਲਈ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਲਗਾਤਾਰ ਯਤਨ ਕਰ ਰਿਹਾ ਹੈ।

ਰਜਿਸਟ੍ਰੇਸ਼ਨ ਰੂਮ ਤੋਂ ਮਿਲੇ ਅੰਕੜਿਆਂ ਅਨੁਸਾਰ ਐਤਵਾਰ ਨੂੰ ਸ਼ਾਮ 8 ਵਜੇ ਤਕ 47,000 ਸ਼ਰਧਾਲੂ ਯਾਤਰਾ ਰਜਿਸਟ੍ਰੇਸ਼ਨ ਆਰ. ਐੱਫ.  ਆਈ. ਡੀ. ਹਾਸਲ ਕਰ ਕੇ ਵੈਸ਼ਨੋ ਦੇਵੀ ਭਵਨ ਵੱਲ ਰਵਾਨਾ ਹੋ ਗਏ ਸਨ। ਯਾਤਰਾ ਰਜਿਸਟ੍ਰੇਸ਼ਨ ਰੂਮ ਨੂੰ ਤੈਅ ਸਮੇਂ ਤੋਂ 2 ਘੰਟੇ ਪਹਿਲਾਂ ਬੰਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ 47,000 ਦੇ ਲਗਭਗ ਸ਼ਰਧਾਲੂਆਂ ਨੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿਚ ਨਮਨ ਕਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਸੀ।

ਇਹ ਵੀ ਪੜ੍ਹੋ : ਦੇਸ਼ 'ਚ ਬਣੇਗਾ Dubai ਵਰਗਾ 'Bharat Bazaar', ਸਰਕਾਰ ਨੇ ਤਿਆਰ ਕੀਤਾ ਮਾਸਟਰ ਪਲਾਨ

ਮੰਦਰ ਪ੍ਰਸ਼ਾਸਨ ਨੇ ਵੀ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ ਤਾਂ ਜੋ ਉਨ੍ਹਾਂ ਨੂੰ ਨਵਰਾਤਰੀ ਦੌਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਪੂਜਾ ਦੇ ਪਹਿਲੇ ਦਿਨ ਤੋਂ ਬਾਅਦ ਸ਼ਰਧਾਲੂ ਆਨੰਦ ਅਤੇ ਆਸ਼ੀਰਵਾਦ ਨਾਲ ਨਰਾਤਿਆਂ ਦੇ ਬਾਕੀ ਦਿਨਾਂ ਲਈ ਤਿਆਰ ਹਨ।

ਉਪ ਰਾਜਪਾਲ ਨੇ ਦਿੱਤੀ ਵਧਾਈ 
ਉਪ ਰਾਜਪਾਲ ਮਨੋਜ ਸਿਨਹਾ ਨੇ ਲੋਕਾਂ ਨੂੰ ਨਰਾਤਿਆਂ ਦੇ ਤਿਉਹਾਰ ਮੌਕੇ ਵਧਾਈ ਦਿੱਤੀ। ਆਪਣੇ ਸੁਨੇਹੇ ਵਿੱਚ ਉਨ੍ਹਾਂ ਨੇ ਨਰਾਤਿਆਂ ਦਾ ਤਿਉਹਾਰ ਮਨਾ ਰਹੇ ਕਸ਼ਮੀਰੀ ਪੰਡਿਤ ਭਰਾਵਾਂ ਅਤੇ ਭੈਣਾਂ ਨੂੰ ਵੀ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਰਾਤਿਆਂ ਦਾ ਤਿਉਹਾਰ ਸਾਨੂੰ ਸਹੀ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਔਰਤਾਂ ਨੂੰ ਬਰਾਬਰ ਦੀ ਹਿੱਸੇਦਾਰ ਵਜੋਂ ਸਤਿਕਾਰਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਮਾਂ ਦੁਰਗਾ ਅੱਗੇ ਅਰਦਾਸ ਕੀਤੀ ਕਿ ਉਹ ਸਾਰਿਆਂ 'ਤੇ ਆਪਣੀ ਮਿਹਰ ਦਾ ਹੱਥ ਰੱਖਣ।

ਇਹ ਵੀ ਪੜ੍ਹੋ : ਜੇਕਰ ਐਲੋਨ ਮਸਕ ਨੇ ਭਾਰਤ 'ਚ ਬਣਾਈ Tesla ਕਾਰ ਤਾਂ ਕਿੰਨੀ ਪਵੇਗੀ ਸਸਤੀ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News