ਪਾਰਟੀ ਦੇ 44ਵੇਂ ਸਥਾਪਨਾ ਦਿਵਸ ਮੌਕੇ PM ਮੋਦੀ ਬੋਲੇ- BJP ਲਈ ਰਾਸ਼ਟਰ ਸਰਵਉੱਚ ਹੈ

Thursday, Apr 06, 2023 - 10:33 AM (IST)

ਪਾਰਟੀ ਦੇ 44ਵੇਂ ਸਥਾਪਨਾ ਦਿਵਸ ਮੌਕੇ PM ਮੋਦੀ ਬੋਲੇ- BJP ਲਈ ਰਾਸ਼ਟਰ ਸਰਵਉੱਚ ਹੈ

ਨਵੀਂ ਦਿੱਲੀ- ਕੇਂਦਰ ਦੀ ਸੱਤਾਧਾਰੀ ਭਾਜਪਾ ਪਾਰਟੀ ਦਾ ਅੱਜ ਯਾਨੀ ਕਿ ਵੀਰਵਾਰ ਨੂੰ ਸਥਾਪਨਾ ਦਿਵਸ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ 44ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਪਾਰਟੀ ਨੂੰ ਖ਼ੂਨ-ਪਸੀਨੇ ਨਾਲ ਅੱਗੇ ਲੈ ਕੇ ਜਾਣ ਵਾਲੇ ਵਰਕਰਾਂ ਕਾਰਨ ਹੀ ਸਾਨੂੰ ਦੇਸ਼ ਦੀ ਸੇਵਾ ਦਾ ਸੌਭਾਗ ਮਿਲਿਆ ਹੈ। ਸਭ ਦਾ ਵਿਕਾਸ, ਸਭ ਦਾ ਸਾਥ ਦੇ ਮੰਤਰ ਨਾਲ ਭਾਜਪਾ ਅੱਗੇ ਵਧ ਰਹੀ ਹੈ। ਅੱਜ ਤੱਕ ਜਿਨ੍ਹਾਂ ਮਹਾਨ ਲੋਕਾਂ ਨੇ ਪਾਰਟੀ ਨੂੰ ਸੰਵਾਰਿਆ ਹੈ, ਖ਼ੁਸ਼ਹਾਲ ਅਤੇ ਮਜ਼ਬੂਤ ਕੀਤਾ ਹੈ, ਉਨ੍ਹਾਂ ਵਰਕਰਾਂ ਅਤੇ ਨੇਤਾਵਾਂ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਲਈ ਰਾਸ਼ਟਰ ਸਰਵਉੱਚ ਹੈ।

ਇਹ ਵੀ ਪੜ੍ਹੋ- ਸੁੱਖੂ ਸਰਕਾਰ ਨੇ 51 ਸਾਲ ਪੁਰਾਣੇ ਕਾਨੂੰਨ 'ਚ ਕੀਤੀ ਸੋਧ, ਧੀਆਂ ਨੂੰ ਦਿੱਤਾ ਪੁੱਤਾਂ ਦੇ ਬਰਾਬਰ ਦਾ ਅਧਿਕਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਨੂੰਮਾਨ ਜਯੰਤੀ ਮੌਕੇ ਹਨੂੰਮਾਨ ਜੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅੱਜ ਅਸੀਂ ਦੇਸ਼ ਦੇ ਕੋਨੇ-ਕੋਨੇ ਵਿਚ ਭਗਵਾਨ ਹਨੂੰਮਾਨ ਦੀ ਜਯੰਤੀ ਮਨਾ ਰਹੇ ਹਾਂ। ਹਨੂੰਮਾਨ ਜੀ ਦਾ ਜੀਵਨ ਅੱਜ ਵੀ ਸਾਡੇ ਭਾਰਤ ਦੀ ਵਿਕਾਸ ਯਾਤਰਾ ਵਿਚ ਪ੍ਰੇਰਣਾ ਦਿੰਦੇ ਹਨ। ਅੱਜ ਬਜਰੰਗ ਬਲੀ ਦਾ ਨਾਂ ਚਾਰੋਂ ਪਾਸੇ ਗੂੰਜ ਰਿਹਾ ਹੈ।

ਇਹ ਵੀ ਪੜ੍ਹੋ- ਸਿੱਕਮ ਹਾਦਸਾ; ਬਰਫ਼ ਹੇਠਾਂ ਫਸੇ ਸੈਲਾਨੀਆਂ ਦੀ ਭਾਲ ਜਾਰੀ, ਹੁਣ ਤੱਕ 7 ਲੋਕਾਂ ਦੀ ਮੌਤ

ਹਨੂੰਮਾਨ ਜੀ ਕੋਲ ਅਸੀਮ ਸ਼ਕਤੀ ਹੈ ਪਰ ਇਨ੍ਹਾਂ ਸ਼ਕਤੀਆਂ ਦਾ ਇਸਤੇਮਾਲ ਉਹ ਉਦੋਂ ਕਰ ਪਾਉਂਦੇ ਹਨ, ਜਦੋਂ ਖ਼ੁਦ 'ਤੇ ਉਨ੍ਹਾਂ ਦਾ ਸ਼ੱਕ ਖ਼ਤਮ ਹੁੰਦਾ ਹੈ। 2014 ਤੋਂ ਪਹਿਲਾਂ ਭਾਰਤ ਦੀ ਵੀ ਇਹੀ ਸਥਿਤੀ ਸੀ। ਅੱਜ ਭਾਰਤ ਉਸ ਬਜਰੰਗ ਬਲੀ ਵਾਂਗ ਮਹਾਸ਼ਕਤੀ ਵਾਂਗ ਆਪਣੇ ਅੰਦਰ ਸ਼ਕਤੀਆਂ ਦਾ ਆਭਾਸ ਕਰ ਚੁੱਕਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਦਾ ਮਤਲਬ- ਮਿਸ਼ਨ, ਸਮਾਜ ਸੇਵਾ, ਸਮਾਜ ਦਾ ਸਸ਼ਕਤੀਕਰਨ, ਨਵੇਂ ਭਾਰਤ ਦਾ ਨਿਰਮਾਣ ਤੋਂ ਹੈ।

ਇਹ ਵੀ ਪੜ੍ਹੋ-  ਇਕ ਪਲ 'ਚ ਤਿੰਨ ਭਰਾਵਾਂ ਦੀ ਮੌਤ, ਪਰਿਵਾਰ 'ਚ ਵਿਛੇ ਸੱਥਰ, ਮਹੀਨੇ ਬਾਅਦ ਹੋਣਾ ਸੀ ਇਕ ਦਾ ਵਿਆਹ

ਪ੍ਰਧਾਨ ਮੰਤਰੀ ਨੇ ਵਰਕਰਾਂ ਨੂੰ ਕਿਹਾ ਕਿ ਅੱਜ ਸਾਨੂੰ ਇਹ ਸੰਕਲਪ ਲੈਣਾ ਹੋਵੇਗਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਅਸੀਂ ਇਕ ਪਲ ਵੀ ਬੈਠਣ ਵਾਲੇ ਨਹੀਂ ਹਾਂ। PM ਮੋਦੀ ਦੀ ਅਗਵਾਈ 'ਚ ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ। ਉਨ੍ਹਾਂ ਕਿਹਾ ਕਿ ਅੱਜ ਭਾਰਤ ਸਮੁੰਦਰ ਵਰਗੀਆਂ ਵਿਸ਼ਾਲ ਚੁਣੌਤੀਆਂ ਨੂੰ ਪਾਰ ਕਰਨ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਵਿਚ ਪਹਿਲਾਂ ਤੋਂ ਜ਼ਿਆਦਾ ਸਮਰੱਥ ਹਾਂ। 

 


author

Tanu

Content Editor

Related News