ਕੇਰਲ ਦੇ ਮੁੱਖ ਮੰਤਰੀ ਨੂੰ ਫੋਨ ''ਤੇ ਧਮਕੀ ਦੇਣ ਵਾਲਾ ਵਿਅਕਤੀ ਗ੍ਰਿਫਤਾਰ
Wednesday, Aug 11, 2021 - 02:15 AM (IST)
ਕੋਚੀ-ਕੇਰਲ ਪੁਲਸ ਨੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੂੰ ਫੋਨ 'ਤੇ ਕਥਿਤ ਤੌਰ 'ਤੇ ਧਮਕੀ ਦੇਣ ਦੇ ਦੋਸ਼ 'ਚ 40 ਸਾਲਾ ਵਿਅਕਤੀ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੋਸ਼ੀ, ਕੋਟਾਯਮ ਦੇ ਨਿਵਾਸੀ ਅਨਿਲ ਨੂੰ ਵੈਕੋਮ ਦੇ ਉਪ ਪੁਲਸ ਕਪਤਾਨ ਦੀ ਅਗਵਾਈ ਵਾਲੀ ਇਕ ਟੀਮ ਨੇ ਇਕ ਬੱਸ 'ਚ ਥਲਯੋਲਾਪਰੰਬੂ ਤੋਂ ਐਨਰਾਕੁਲਮ ਦੀ ਯਾਤਰਾ ਦੌਰਾਨ ਫੜਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਿਵੇਂ ਹੀ ਮੁੱਖ ਮੰਤਰੀ ਦੇ ਫੋਨ 'ਤੇ ਕਾਲ ਕੀਤੀ ਗਈ, ਤਿਰੂਵਨੰਤਪੁਰਮ ਦੇ ਛਾਉਣੀ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਵਿਰੁੱਧ ਕਈ ਲੋਕਾਂ ਨੂੰ ਧਮਕੀ ਭਰੇ ਫੋਨ ਕਾਲ ਕਰਨ ਲਈ ਇਸ ਤਰ੍ਹਾਂ ਦੇ ਕਈ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ :ਕੋਰੋਨਾ ਵੈਕਸੀਨ ਕੋਵਿਸ਼ੀਲਡ ਤੇ ਕੋਵੈਕਸੀਨ ਦੀ ਮਿਕਸ ਖੁਰਾਕ 'ਤੇ ਸਟੱਡੀ ਨੂੰ DCGI ਦੀ ਮਨਜ਼ੂਰੀ