ਸਪਾ ਨੇ ਜਾਰੀ ਕੀਤੀ 40 ਸਟਾਰ ਪ੍ਰਚਾਰਕਾਂ ਦੀ ਲਿਸਟ, ਮੁਲਾਇਮ ਸਿੰਘ ਦਾ ਨਾਂ ਨਹੀਂ

03/24/2019 11:20:42 AM

ਲਖਨਊ— ਬਹੁਜਨ ਸਮਾਜ ਪਾਰਟੀ (ਬਸਪਾ) ਤੋਂ ਬਾਅਦ ਹੁਣ ਸਮਾਜਵਾਦੀ ਪਾਰਟੀ (ਸਪਾ) ਨੇ ਵੀ ਸਟਾਰ ਚੋਣ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ 'ਚ ਸਪਾ ਮੁਖੀ ਅਖਿਲੇਸ਼ ਯਾਦਵ ਸਮੇਤ ਕੁੱਲ 40 ਸਟਾਰ ਪ੍ਰਚਾਰ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸੂਚੀ 'ਚ ਸਪਾ ਗਾਰਡੀਅਨ ਅਤੇ ਅਖਿਲੇਸ਼ ਯਾਦਵ ਦੇ ਪਿਤਾ ਮੁਲਾਇਮ ਸਿੰਘ ਯਾਦਵ ਦਾ ਨਾਂ ਨਹੀਂ ਹੈ। ਪਾਰਟੀ ਵਲੋਂ ਜਾਰੀ ਇਕ ਬਿਆਨ ਅਨੁਸਾਰ ਲੋਕ ਸਭਾ ਚੋਣਾਂ ਦੌਰਾਨ ਕੁੱਲ 40 ਸਚਾਰ ਪ੍ਰਚਾਰਕ ਮੈਦਾਨ 'ਚ ਹੋਣਗੇ। ਇਸ 'ਚ ਅਖਿਲੇਸ਼ ਯਾਦਵ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਡਿੰਪਲ ਯਾਦਵ ਵੀ ਹੈ। ਇਸ ਤੋਂ ਇਲਾਵਾ ਪਾਰਟੀ ਦੇ ਜਨਰਲ ਸਕੱਤਰ ਰਾਮਗੋਪਾਲ ਯਾਦਵ ਦੇ ਨਾਲ ਹੀ ਜਯਾ ਬੱਚਨ ਅਤੇ ਆਜ਼ਮ ਖਾਨ ਦਾ ਵੀ ਨਾਂ ਸੂਚੀ 'ਚ ਸ਼ਾਮਲ ਹੈ।PunjabKesariਸਪਾ ਬੁਲਾਰੇ ਰਾਜੇਂਦਰ ਚੌਧਰੀ ਅਤੇ ਨੇਤਾ ਪ੍ਰਤੀਪੱਖ ਰਾਮਗੋਵਿੰਦ ਚੌਧਰੀ ਵੀ ਇਸ ਸਟਾਰ ਪ੍ਰਚਾਰਕਾਂ ਦੀ ਲਿਸਟ 'ਚ ਸ਼ਾਮਲ ਹਨ। ਇਸ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਅਹਿਮਦ ਹਸਨ, ਜਾਵੇਦ ਅਲੀ ਖਾਨ, ਤੇਜ਼ ਪ੍ਰਤਾਪ ਯਾਦਵ ਅਤੇ ਪ੍ਰਦੇਸ਼ ਪ੍ਰਧਾਨ ਨਰੇਸ਼ ਪਟੇਲ ਨੂੰ ਵੀ ਇਸ ਸੂਚੀ 'ਚ ਜਗ੍ਹਾ ਮਿਲੀ ਹੈ।PunjabKesariਬਸਪਾ ਨੇ ਵੀ ਜਾਰੀ ਕੀਤੀ ਸੀ 20 ਸਟਾਰ ਪ੍ਰਚਾਰਕਾਂ ਦੀ ਸੂਚੀ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਸਪਾ ਨੇ 20 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਸੀ, ਜਿਸ 'ਚ ਮਾਇਆਵਤੀ ਦੇ ਭਤੀਜੇ ਆਕਾਸ਼ ਦਾ ਨਾਂ ਵੀ ਸ਼ਾਮਲ ਹੈ। ਲਿਸਟ 'ਚ ਪਹਿਲੇ ਨੰਬਰ 'ਤੇ ਬਸਪਾ ਸੁਪਰੀਮੋ ਮਾਇਆਵਤੀ ਜਦੋਂ ਕਿ ਦੂਜੇ ਨੰਬਰ 'ਤੇ ਸਤੀਸ਼ ਚੰਦਰ ਮਿਸ਼ਰਾ ਦਾ ਨਾਂ ਹੈ। ਆਕਾਸ਼ ਆਨੰਦ ਕੁਝ ਦਿਨਾਂ ਪਹਿਲਾਂ ਹੀ ਵਿਦੇਸ਼ ਤੋਂ ਪੜ੍ਹਾਈ ਕਰ ਕੇ ਵਾਪਸ ਆਏ ਹਨ ਅਤੇ ਮਾਇਆਵਤੀ ਨਾਲ ਜੁੜ ਕੇ ਰਾਜਨੀਤੀ ਦੇ ਗੁਰ ਸਿੱਖ ਰਹੇ ਹਨ।


DIsha

Content Editor

Related News