ਕੋਲਕਾਤਾ ਦੇ ਇਕ ਬਾਜ਼ਾਰ ’ਚ ਅੱਗ ਲੱਗਣ ਨਾਲ 40 ਦੁਕਾਨਾਂ ਸੜੀਆਂ
Friday, Dec 12, 2025 - 08:26 PM (IST)
ਨੈਸ਼ਨਲ ਡੈਸਕ : ਦੱਖਣੀ ਕੋਲਕਾਤਾ ਦੇ ਰਾਮਗੜ੍ਹ ’ਚ ਇਕ ਬਾਜ਼ਾਰ ’ਚ ਵੀਰਵਾਰ ਦੇਰ ਰਾਤ ਡੇਢ ਵਜੇ ਅੱਗ ਲੱਗ ਗਈ, ਜਿਸ ਕਾਰਨ ਲਗਭਗ 40 ਦੁਕਾਨਾਂ ਸੜ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਇਹ ਅੱਗ ਸੰਘਣੀ ਆਬਾਦੀ ਵਾਲੇ ਖੇਤਰ ’ਚ ਲੱਗੀ। ਅੱਗ ਬੁਝਾਉਣ ਲਈ 7 ਫਾਇਰ ਇੰਜਣਾਂ ਨੂੰ ਲਗਭਗ 2 ਘੰਟੇ ਲੱਗੇ।
ਉਨ੍ਹਾਂ ਕਿਹਾ ਕਿ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ। ਮਾਰਕੀਟ ਤੰਗ ਖੇਤਰ ’ਚ ਸੀ ਜਿਸ ਕਾਰਨ ਅੱਗ ਨੂੰ ਬੁਝਾਉਣ ’ਚ ਮੁਸ਼ਕਲ ਪੇਸ਼ ਅਾਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
