ਜੰਮੂ ਕਸ਼ਮੀਰ : ਵਿਸਾਖੀ ਸਮਾਰੋਹ ਦੌਰਾਨ ਵਾਪਰਿਆ ਹਾਦਸਾ, ਫੁੱਟਬ੍ਰਿਜ ਡਿੱਗਣ ਨਾਲ 40 ਜ਼ਖਮੀ
Friday, Apr 14, 2023 - 04:57 PM (IST)

ਊਧਮਪੁਰ (ਭਾਸ਼ਾ)- ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਇਕ ਫੁੱਟਬ੍ਰਿਜ ਡਿੱਗਣ ਨਾਲ ਕਈ ਬੱਚਿਆਂ ਸਮੇਤ 40 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਵਿਸਾਖੀ ਸਮਾਰੋਹ ਦੌਰਾਨ ਚੇਨਾਨੀ ਬਲਾਕ ਦੇ ਬੈਨ ਪਿੰਡ ਦੇ ਬੇਨੀ ਸੰਗਮ 'ਚ ਹੋਈ। ਅਧਿਕਾਰੀਆਂ ਨੇ ਕਿਹਾ ਕਿ ਜਦੋਂ ਪੁਲ ਡਿੱਗਿਆ ਤਾਂ ਵੱਡੀ ਗਿਣਤੀ 'ਚ ਲੋਕ ਉਸ 'ਤੇ ਮੌਜੂਦ ਸਨ।
ਜੰਮੂ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਨੇ ਦੱਸਿਆ ਕਿ ਪੁਲ ਓਵਰਲੋਡਿੰਗ ਕਾਰਨ ਢਹਿ ਗਿਆ, ਕਿਉਂਕਿ ਹਾਦਸੇ ਦੇ ਸਮੇਂ ਵੱਡੀ ਗਿਣਤੀ 'ਚ ਲੋਕ ਉਸ 'ਤੇ ਖੜ੍ਹੇ ਸਨ। ਉਨ੍ਹਾਂ ਕਿਹਾ ਕਿ ਕੋਈ ਕਾਰਨ ਨਹੀਂ ਹੈ। ਅਧਿਕਾਰੀਆਂ ਨੇ ਕਿਹਾ ਕਿ ਪੁਲਸ ਅਤੇ ਰਾਹਤ ਦਲ ਮੌਕੇ 'ਤੇ ਪਹੁੰਚੇ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਚੇਨਾਨੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਚਾਰ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਊਧਮਪੁਰ ਲਿਜਾਇਆ ਗਿਆ।