ਦਿੱਲੀ ਫਿਰ ਸ਼ਰਮਸਾਰ, ਭੈਣ ਕੋਲ ਟਿਊਸ਼ਨ ਪੜ੍ਹਨ ਆਈ 4 ਸਾਲਾ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ

Sunday, Mar 24, 2024 - 07:17 PM (IST)

ਦਿੱਲੀ ਫਿਰ ਸ਼ਰਮਸਾਰ, ਭੈਣ ਕੋਲ ਟਿਊਸ਼ਨ ਪੜ੍ਹਨ ਆਈ 4 ਸਾਲਾ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਦੇ ਥਾਣਾ ਪਾਂਡਵ ਨਗਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ 4 ਸਾਲ ਦੀ ਮਾਸੂਮ ਬੱਚੀ ਦੇ ਨਾਲ ਜਬਰ-ਜ਼ਿਨਾਹ ਕੀਤਾ ਗਿਆ ਹੈ। ਬੱਚੀ ਨੂੰ ਲਾਲ ਬਹਾਦੁਰ ਹਸਪਤਾਲ ਤੋਂ ਆਲ ਇੰਡੀਆ ਮੈਡੀਕਲ ਹਸਪਤਾਲ ਸ਼ਿਫਟ ਕੀਤਾ ਗਿਆ ਹੈ। ਬੱਚੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਥੇ ਹੀ ਸਥਾਨਕ ਲੋਕਾਂ ਨੇ ਦੋਸ਼ੀ ਦੀ ਦੁਕਾਨ 'ਚ ਭੰਨ-ਤੋੜ ਕਰਕੇ ਉਸਦੀ ਦੁਕਾਨ ਦਾ ਸਾਰਾ ਸਾਮਾਨ ਹੋਲਿਕਾ ਦਹਿਨ ਵਾਲੀ ਥਾਂ ਰੱਖ ਦਿੱਤਾ। 

ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਦਿੱਲੀ ਪੁਲਸ ਨੂੰ ਸ਼ਨੀਵਾਰ ਦੇਰ ਸ਼ਾਮ ਜਾਣਕਾਰੀ ਮਿਲੀ ਕਿ 4 ਸਾਲ ਦੀ ਮਾਸੂਮ ਬੱਚੀ ਦੇ ਨਾਲ ਜਬਰ-ਜ਼ਿਨਾਹ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਸਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬੱਚੀ ਨੂੰ ਲਾਲ ਬਹਾਦੁਰ ਹਸਪਤਾਲ 'ਚ ਦਾਖਲ ਕਰਵਾਇਆ।

ਦੱਸਿਆ ਜਾ ਰਿਹਾ ਹੈ ਕਿ ਪੀੜਤ ਬੱਚੀ ਦੋਸ਼ੀ ਦੀ ਭੈਣ ਕੋਲ ਟਿਊਸ਼ਨ ਪੜ੍ਹਨ ਜਾਂਦੀ ਸੀ। ਰੋਜ਼ ਦੀ ਤਰ੍ਹਾਂ ਪੀੜਤ ਬੱਚੀ ਟਿਊਸ਼ਨ ਪੜ੍ਹਨ ਗਈ ਸੀ ਪਰ ਕੱਲ੍ਹ ਘਰ 'ਚ ਟਿਊਸ਼ਨ ਪੜ੍ਹਾਉਣ ਵਾਲੀ ਟੀਚਰ ਨਾ ਹੋਣ ਕਾਰਨ ਦੋਸ਼ ਸ਼ਖ਼ਸ ਨੇ ਬੱਚੀ ਨੂੰ ਟਿਊਸ਼ਨ ਪੜ੍ਹਾਉਣ ਦੇ ਬਹਾਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਇੰਨਾ ਹੀ ਨਹੀਂ ਦੋਸ਼ੀ ਨੇ ਛੋਟੀ ਬੱਚੀ ਨੂੰ ਧਮਕੀ ਵੀ ਦਿੱਤੀ ਕਿ ਘਰ 'ਚ ਕਿਸੇ ਨੂੰ ਇਸ ਬਾਰੇ ਨਾ ਦੱਸੇ। ਓਧਰ ਨਾਬਾਲਗ ਬੱਚੀ ਨੇ ਰੋਂਦੇ ਹੋਏ ਘਰ ਜਾ ਕੇ ਸਾਰੇ ਗੱਲ ਆਪਣੇ ਮਾਂ-ਬਾਪ ਨੂੰ ਦੱਸ ਦਿੱਤੀ। ਇਸਤੋਂ ਬਾਅਦ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਥਾਣਾ ਮੰਡਵਾਲੀ 'ਚ ਉਸ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਅਤੇ ਪੁਲਸ ਨੇ ਦੋਸ਼ੀ ਅੱਪੂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ। 


author

Rakesh

Content Editor

Related News