ਖਾਕੀ ਸ਼ਰਮਸ਼ਾਰ, 4 ਪੁਲਸ ਮੁਲਾਜ਼ਮਾਂ ਨੇ ਨਾਬਾਲਗ ਨੂੰ ਬਣਾਇਆ ਹਵਸ ਦਾ ਸ਼ਿਕਾਰ

Tuesday, Dec 03, 2019 - 12:25 AM (IST)

ਖਾਕੀ ਸ਼ਰਮਸ਼ਾਰ, 4 ਪੁਲਸ ਮੁਲਾਜ਼ਮਾਂ ਨੇ ਨਾਬਾਲਗ ਨੂੰ ਬਣਾਇਆ ਹਵਸ ਦਾ ਸ਼ਿਕਾਰ

ਪੁਰੀ — ਜਦੋਂ ਰੱਖਵਾਲੇ ਹੀ ਦਰਿੰਦੇ ਬਣ ਜਾਣ, ਤਾਂ ਦੇਸ਼ ਦੀਆਂ ਧੀਆਂ ਨਿਆਂ ਮੰਗਣ ਕਿਸ ਕੋਲ ਜਾਣ। ਹਾਲੇ ਹੈਦਰਾਬਾਦ ਗੈਂਗਰੇਪ ਦੀ ਘਟਨਾ ਨੂੰ ਲੈ ਕੇ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਹੈ ਕਿ ਓਡੀਸ਼ਾ ਦੇ ਪੁਰੀ 'ਚ ਕਥਿਤ ਰੂਪ ਨਾਲ ਚਾਰ ਪੁਲਸ ਕਰਮਚਾਰੀਆਂ ਵੱਲੋਂ ਪੁਲਸ ਕੁਆਟਰ 'ਚ ਸੋਮਵਾਰ ਦੀ ਸ਼ਾਮ ਨਾਬਾਲਿਗ ਨਾਲ ਸਮੂਹਕ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੁੱਖ ਦੋਸ਼ੀ ਜਿਤੇਂਦਰ ਕੁਮਾਰ ਸੇਠੀ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਤਿੰਨ ਹੋਰਾਂ ਦੀ ਤਲਾਸ਼ ਕਰ ਰਹੀ ਹੈ। ਪੁਲਸ ਨੇ ਪੀੜਤਾ ਦਾ ਬਿਆਨ ਦਰਜ ਕਰ ਲਿਆ ਹੈ।
ਪੀੜਤਾ ਦੇ ਬਿਆਨ ਮੁਤਾਬਕ ਕੁੰਭਾਰਪਾੜਾ ਪੁਲਸ ਸਟੇਸ਼ਨ ਦੇ ਨਾਲ ਉਹ ਨੀਮਾਪਾਰ ਬੱਸ ਸਟੈਂਡ ਦਾ ਇੰਤਜਾਰ ਕਰ ਰਹੀ ਸੀ। ਉਸ ਸਮੇਂ ਸਾਦੇ ਕੱਪੜੇ 'ਚ ਕਾਰ 'ਚ ਆਏ ਦੋਸ਼ੀ ਜਿਤੇਂਦਰ ਕੁਮਾਰ ਸੇਠੀ ਅਤੇ ਤਿੰਨ ਹੋਰਾਂ ਨੇ ਉਸੇ ਲਿਫਟ ਦੀ ਪੇਸ਼ਕਸ਼ ਕੀਤੀ ਸੀ। ਜਿਤੇਂਦਰ ਕੁਮਾਰ ਸੇਠੀ ਵੱਲੋਂ ਆਈ.ਡੀ. ਕਾਰਡ ਦਿਖਾਉਣ ਤੋਂ ਬਾਅਦ ਉਹ ਕਾਰ 'ਚ ਬੈਠ ਗਈ।
ਜਿਤੇਂਦਰ ਅਤੇ ਉਸ ਦੇ ਸਾਥੀ ਉਸ ਨੂੰ ਪੁਲਸ ਕੁਆਟਰ ਲੈ ਆਏ ਅਤੇ ਚਾਰਾਂ ਨੇ ਉਸ ਨਾਲ ਕੁਕਰਮ ਕੀਤਾ ਅਤੇ ਉਸ ਨੂੰ ਕਮਰੇ 'ਚ ਬੰਦ ਕਰ ਦਿੱਤਾ। ਇਕ ਰਾਹ ਜਾਂਦੇ ਇਨਸਾਨ ਦੇ ਦਰਵਾਜਾ ਖੋਲ੍ਹਣ ਤੋਂ ਬਾਅਦ ਪੀੜਤਾ ਦੋਸ਼ੀ ਦਾ ਪਰਸ ਲੈ ਕੇ ਕੁੰਭਾਰਪਾੜਾ ਪੁਲਸ ਸਟੇਸ਼ਨ ਪਹੁੰਚ ਗਈ। ਪੁਰੀ ਦੇ ਪੁਲਸ ਇੰਚਾਰਜ ਉਮਾਸ਼ੰਕਰ ਦਾਸ ਨੇ ਪੀੜਤਾ ਦਾ ਬਿਆਨ ਲਿਆ। ਪੁਲਸ ਨੇ ਘਟਨਾ ਲਈ ਇਸਤੇਮਾਲ ਕੀਤੀ ਗਈ ਕਾਰ ਨੂੰ ਜ਼ਬਤ ਕਰ ਲਿਆ ਹੈ। ਜਿਤੇਂਦਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।


author

Inder Prajapati

Content Editor

Related News