ਇਲਾਹਾਬਾਦ ''ਚ ਸੰਗਮ ਨਹਾਉਣ ਗਏ 4 ਜਵਾਨ ਡੁੱਬੇ, ਇਕ ਦੀ ਲਾਸ਼ ਬਰਾਮਦ

04/08/2018 8:45:48 PM

ਇਲਾਹਾਬਾਦ—ਉਤਰ ਪ੍ਰਦੇਸ਼ ਦੇ ਇਲਾਹਾਬਾਦ 'ਚ ਤ੍ਰਿਵੇਣੀ ਸੰਗਮ ਨਹਾਉਣ ਗਏ ਏਅਰਫੋਰਸ ਦੇ ਚਾਰ ਜਵਾਨ ਅਰੈਲ ਘਾਟ 'ਚ ਡੁੱਬ ਗਏ। ਇਸ 'ਚੋਂ 2 ਜਵਾਨਾਂ ਨੂੰ ਬਚਾ ਲਿਆ ਗਿਆ ਹੈ। ਤੀਜੇ ਜਵਾਨ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਜਦਕਿ ਚੌਥੇ ਜਵਾਨ ਦਾ ਹੁਣ ਤਕ ਪਤਾ ਨਹੀਂ ਚੱਲ ਸਕਿਆ ਹੈ। ਉਸ ਦੀ ਭਾਲ ਜਾਰੀ ਹੈ।
ਜਿਸ ਜਵਾਨ ਦੀ ਲਾਸ਼ ਬਰਾਮਦ ਹੋਈ ਹੈ, ਉਸ ਦੀ ਪਛਾਣ ਸਤਿਅਮ ਆਰਿਆ ਦੇ ਰੂਪ 'ਚ ਹੋਈ ਹੈ। ਜਿਸ ਜਵਾਨ ਦੀ ਭਾਲ ਕੀਤੀ ਜਾ ਰਹੀ ਹੈ, ਉਸ ਦੀ ਪਛਾਣ ਮਯੰਕ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਲਾਹਾਬਾਦ 'ਚ ਤ੍ਰਿਵੇਣੀ ਸੰਗਮ 'ਚ ਨਹਾਉਣ ਦੌਰਾਨ ਏਅਰਫੋਰਸ ਦੇ ਚਾਰ ਜਵਾਨ ਨਦੀ 'ਚ ਡੁੱਬਣ ਲੱਗੇ। ਜਦੋਂ ਏਅਰਫੋਰਸ ਦੇ ਬਾਕੀ ਜਵਾਨਾਂ ਨੇ ਆਪਣੇ ਸਾਥੀਆਂ ਨੂੰ ਡੁੱਬਦੇ ਦੇਖਿਆ, ਤਾਂ ਗੋਤਾਖੋਰ ਅਤੇ ਨੇੜੇ ਤੇੜੇ ਮੌਜੂਦ ਲੋਕਾਂ ਦੀ ਮਦਦ ਨਾਲ ਉਨ੍ਹੰ ਨੂੰ ਬਚਾਉਣ ਲਈ ਲੱਗ ਗਏ। 
ਇਸ 'ਤੇ 2 ਜਵਾਨਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ, ਜਦਕਿ ਤੀਜੇ ਜਵਾਨ ਨੂੰ ਜਦ ਤਕ ਕੱਢਿਆ ਗਿਆ, ਤਦ ਤਕ ਉਸ ਨੇ ਦਮ ਤੋੜ ਦਿੱਤਾ ਸੀ। ਚੌਥੇ ਜਵਾਨ ਦੀ ਭਾਲ ਜਾਰੀ ਹੈ। ਜਵਾਨਾਂ ਦੇ ਡੁੱਬਣ ਦੀ ਜਾਣਕਾਰੀ ਮਿਲਦੇ ਹੀ ਏਅਰਫੋਰਸ ਦੇ ਅਧਿਕਾਰੀ ਵੀ ਅਰੈਲ ਘਾਟ 'ਤੇ ਪਹੁੰਚ ਗਏ।


Related News