ਠਾਹ-ਠਾਹ ਗੋਲੀਆਂ ਨਾਲ ਗੂੰਜਿਆ ਇਲਾਕਾ ! Encounter ''ਚ Most Wanted 4 ਗੈਂਗਸਟਰ ਢੇਰ
Thursday, Oct 23, 2025 - 10:09 AM (IST)

ਨੈਸ਼ਨਲ ਡੈਸਕ : ਰਾਸ਼ਟਰੀ ਰਾਜਧਾਨੀ ਦੇ ਰੋਹਿਣੀ ਖੇਤਰ 'ਚ ਦਿੱਲੀ ਪੁਲਸ ਤੇ ਬਿਹਾਰ ਪੁਲਿਸ ਦੀ ਸਾਂਝੀ ਟੀਮ ਨਾਲ ਹੋਏ ਮੁਕਾਬਲੇ 'ਚ ਚਾਰ ਲੋੜੀਂਦੇ ਅਪਰਾਧੀ ਮਾਰੇ ਗਏ। ਪੁਲਸ ਨੇ ਦੱਸਿਆ ਕਿ ਇਹ ਅਪਰਾਧੀ ਬਿਹਾਰ 'ਚ ਕਈ ਕਤਲ ਮਾਮਲਿਆਂ 'ਚ ਕਥਿਤ ਤੌਰ 'ਤੇ ਸ਼ਾਮਲ ਸਨ। ਇੱਕ ਸੀਨੀਅਰ ਪੁਲਸ ਅਧਿਕਾਰੀ ਦੇ ਅਨੁਸਾਰ ਦੋਸ਼ੀ ਕਈ ਦਿਨਾਂ ਤੋਂ ਦਿੱਲੀ ਵਿੱਚ ਲੁਕੇ ਹੋਏ ਸਨ।
ਸਾਂਝੀ ਟੀਮ ਨੇ ਮੰਗਲਵਾਰ ਅਤੇ ਬੁੱਧਵਾਰ ਅੱਧੀ ਰਾਤ ਦੇ ਵਿਚਕਾਰ ਉਨ੍ਹਾਂ ਦੀ ਭਾਲ ਲਈ ਇੱਕ ਮੁਹਿੰਮ ਚਲਾਈ, ਜਿਸ ਦੌਰਾਨ ਇਹ ਮੁਕਾਬਲਾ ਹੋਇਆ। ਪੁਲਸ ਦੇ ਅਨੁਸਾਰ ਮਾਰੇ ਗਏ ਅਪਰਾਧੀਆਂ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ ਰੰਜਨ ਪਾਠਕ, ਵਿਮਲੇਸ਼ ਮਹਾਤੋ, ਮਨੀਸ਼ ਪਾਠਕ ਤੇ ਅਮਨ ਠਾਕੁਰ ਵਜੋਂ ਹੋਈ ਹੈ। ਇਹ ਸਾਰੇ ਕਤਲ ਅਤੇ ਜਬਰਦਸਤੀ ਸਮੇਤ ਕਈ ਘਿਨਾਉਣੇ ਅਪਰਾਧਿਕ ਮਾਮਲਿਆਂ 'ਚ ਲੋੜੀਂਦੇ ਸਨ। ਅਧਿਕਾਰੀ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਦੌਰਾਨ ਦੋਸ਼ੀਆਂ ਨੇ ਪੁਲਸ ਟੀਮ 'ਤੇ ਗੋਲੀਬਾਰੀ ਕੀਤੀ। ਸਵੈ-ਰੱਖਿਆ ਵਿੱਚ ਪੁਲਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਚਾਰੇ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਜ਼ਖਮੀ ਅਪਰਾਧੀਆਂ ਨੂੰ ਰੋਹਿਣੀ ਦੇ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਗਿਰੋਹ ਦਾ ਮੁਖੀ ਰੰਜਨ ਪਾਠਕ ਬਿਹਾਰ ਅਤੇ ਗੁਆਂਢੀ ਰਾਜਾਂ ਵਿੱਚ ਇੱਕ ਸੰਗਠਿਤ ਅਪਰਾਧਿਕ ਨੈੱਟਵਰਕ ਚਲਾਉਂਦਾ ਸੀ।