Billboard 'ਤੇ ਛਾਏ ਮਸ਼ਹੂਰ ਗਾਇਕ ਨੂੰ ਝਟਕਾ ! 250 ਮਿਲੀਅਨ ਵਿਊਜ਼ ਵਾਲੇ ਗੀਤ ਸਣੇ 4 ਗਾਣੇ ਹੋਏ ਬੈਨ

Saturday, Jul 12, 2025 - 12:23 PM (IST)

Billboard 'ਤੇ ਛਾਏ ਮਸ਼ਹੂਰ ਗਾਇਕ ਨੂੰ ਝਟਕਾ ! 250 ਮਿਲੀਅਨ ਵਿਊਜ਼ ਵਾਲੇ ਗੀਤ ਸਣੇ 4 ਗਾਣੇ ਹੋਏ ਬੈਨ

ਜੀਂਦ: ਹਰਿਆਣਵੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਮਾਸੂਮ ਸ਼ਰਮਾ ਦੇ 4 ਹੋਰ ਗੀਤਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਾਬੰਦੀ ਵਾਲੇ ਗੀਤਾਂ ਵਿੱਚ 'ਚੰਬਲ ਕੇ ਡਾਕੂ' ਗਾਣਾ ਵੀ ਸ਼ਾਮਿਲ ਹੈ ਜਿਸ ਨੇ 250 ਮਿਲੀਅਨ ਤੋਂ ਵੱਧ ਵਿਉਜ਼ ਹਾਸਲ ਕਰ ਲਏ ਸਨ ਅਤੇ ਜੋ ਬਿਲਬੋਰਡ ਚਾਰਟ ਤੱਕ ਵੀ ਪਹੁੰਚ ਚੁੱਕਾ ਸੀ। ਬੈਨ ਹੋਏ ਗਾਣਿਆਂ ਵਿਚ ਚੰਬਲ ਦੇ ਡਾਕੂ, ਮੇਰੇ ਮਿੱਤਰ, ਜੇਲਰ ਅਤੇ ਰੋਹਤਕ ਕਬਜ਼ਾ ਸ਼ਾਮਲ ਹਨ। ਇਹ ਪਾਬੰਦੀ ਗੀਤਾਂ ਵਿੱਚ ਗਲ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਆਧਾਰ 'ਤੇ ਲਾਈ ਗਈ ਹੈ। ਇਨ੍ਹਾਂ ਗੀਤਾਂ ਨੂੰ ਯੂਟਿਊਬ ਅਤੇ ਹੋਰ ਡਿਜੀਟਲ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ, ਜਿਸ ਨਾਲ ਮਾਸੂਮ ਸ਼ਰਮਾ ਦੇ ਪਾਬੰਦੀਸ਼ੁਦਾ ਗੀਤਾਂ ਦੀ ਗਿਣਤੀ 14 ਹੋ ਗਈ ਹੈ। 

ਇਹ ਵੀ ਪੜ੍ਹੋ: ਵੱਡੀ ਖ਼ਬਰ ; ਚਾਕੂ ਨਾਲ ਵਿੰਨ੍ਹ'ਤੀ ਮਸ਼ਹੂਰ ਅਦਾਕਾਰਾ, ਪਤੀ ਹੀ ਬਣਿਆ ਹੈਵਾਨ

PunjabKesari

ਸਰਕਾਰ ਦੀ ਇਸ ਕਾਰਵਾਈ 'ਤੇ ਮਾਸੂਮ ਸ਼ਰਮਾ ਦਾ ਕਹਿਣਾ ਹੈ ਕਿ ਹੁਣ ਉਹ ਅਜਿਹੇ ਗੀਤਾਂ ਤੋਂ ਬਚਣਾ ਚਾਹੁੰਦੇ ਹਨ ਜੋ ਕਿਸੇ ਵੀ ਵਿਵਾਦ ਦਾ ਕਾਰਨ ਬਣਦੇ ਹਨ, ਪਰ ਉਨ੍ਹਾਂ ਨੂੰ ਇਹ ਵੀ ਲੱਗਦਾ ਹੈ ਕਿ ਹਰ ਗੀਤ ਨੂੰ ਗਨ ਕਲਚਰ ਨਾਲ ਜੋੜਨਾ ਸਹੀ ਨਹੀਂ ਹੈ। ਨਰਿੰਦਰ ਭਗਾਨਾ, ਅੰਕਿਤ ਬਾਲਿਆਨ, ਅਮਿਤ ਸੈਣੀ ਰੋਹਤਕੀਆ, ਸੁਮਿਤ ਪਾਰਤਾ, ਗਜੇਂਦਰ ਫੋਗਾਟ, ਹਰਸ਼, ਸੰਧੂ ਅਤੇ ਰਾਜ ਮਾਵਰ ਵਰਗੇ ਕਲਾਕਾਰਾਂ ਦੇ ਗੀਤਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਕਾਰਵਾਈ ਤੋਂ ਬਾਅਦ, ਮਾਸੂਮ ਸ਼ਰਮਾ 13 ਮਾਰਚ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਾਈਵ ਹੋਏ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੇ ਇਹ ਗਿਣਨਾ ਵੀ ਬੰਦ ਕਰ ਦਿੱਤਾ ਹੈ ਕਿ ਕਿੰਨੇ ਗਾਣੇ ਹਟਾਏ ਗਏ ਹਨ।

ਇਹ ਵੀ ਪੜ੍ਹੋ: 'ਕੈਨੇਡਾ ਕੋਈ ਖੇਡ ਦਾ ਮੈਦਾਨ ਨਹੀਂਂ...', ਕੈਫ਼ੇ 'ਤੇ ਹਮਲੇ ਮਗਰੋਂ ਕਪਿਲ ਸ਼ਰਮਾ ਨੂੰ ਪੰਨੂ ਨੇ ਦਿੱਤੀ ਧਮਕੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News