4 ਆਈਪੀਐੱਸ ਅਧਿਕਾਰੀਆਂ ਨੂੰ DGP ਵਜੋਂ ਤਰੱਕੀ, SR ਓਝਾ ਨੂੰ CID ਦਾ ਵਾਧੂ ਚਾਰਜ
Sunday, Jul 21, 2024 - 05:06 AM (IST)
ਸ਼ਿਮਲਾ (ਸੰਤੋਸ਼) : 1989 ਬੈਚ ਦੇ ਆਈਪੀਐੱਸ ਅਧਿਕਾਰੀ ਐੱਸਆਰ ਓਝਾ, ਡੀਜੀਪੀ, ਜੇਲ੍ਹ ਅਤੇ ਸੁਧਾਰ ਸੇਵਾਵਾਂ ਵਿਭਾਗ ਨੂੰ ਡੀਜੀਪੀ ਸੀ.ਆਈ.ਡੀ. ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਸਬੰਧੀ ਰਾਜ ਸਰਕਾਰ ਦੇ ਮੁੱਖ ਸਕੱਤਰ ਪ੍ਰਬੋਧ ਸਕਸੈਨਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਤਹਿਤ ਜਦੋਂ ਤੱਕ ਡੀਜੀਪੀ ਸੀ.ਆਈ.ਡੀ. ਦਾ ਅਹੁਦਾ ਨਹੀਂ ਭਰਿਆ ਜਾਂਦਾ, ਉਦੋਂ ਤੱਕ ਐੱਸਆਰ ਓਝਾ ਅਗਲੇ ਹੁਕਮਾਂ ਤੱਕ ਡੀਜੀਪੀ ਸੀ.ਆਈ.ਡੀ. ਦਾ ਵਾਧੂ ਚਾਰਜ ਸੰਭਾਲਣਗੇ। ਇਹ ਹੁਕਮ ਲੋਕ ਹਿੱਤ ਵਿਚ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਜਾਣਗੇ।
ਇਹ ਵੀ ਪੜ੍ਹੋ : NEET UG ਪੇਪਰ ਲੀਕ ਮਾਮਲੇ 'ਚ ਸੀਬੀਆਈ ਦਾ ਵੱਡਾ ਐਕਸ਼ਨ, 2 MBBS ਦੇ ਵਿਦਿਆਰਥੀਆਂ ਸਮੇਤ ਤਿੰਨ ਗ੍ਰਿਫ਼ਤਾਰ
ਹਿਮਾਚਲ ਪ੍ਰਦੇਸ਼ ਕੈਡਰ ਦੇ 1993 ਦੇ 3 ਅਤੇ 1994 ਬੈਚ ਦੇ 1 ਆਈ.ਪੀ.ਐੱਸ. ਅਧਿਕਾਰੀ ਨੂੰ ਸਰਰੀਨਿੰਗ ਕਮੇਟੀ ਦੀ ਸਿਫਾਰਸ਼ 'ਤੇ ਡਾਇਰੈਕਟਰ ਜਨਰਲ ਆਫ ਪੁਲਸ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਹੈ। ਮੁੱਖ ਸਕੱਤਰ ਪ੍ਰਬੋਧ ਸਕਸੈਨਾ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਤੁਰੰਤ ਪ੍ਰਭਾਵ ਨਾਲ, ਉਹਨਾਂ ਨੂੰ ਤਨਖਾਹ ਮੈਟ੍ਰਿਕਸ ਦੇ ਪੱਧਰ-16 ਵਿਚ 2,05,400-2,24,400 ਰੁਪਏ ਦਿੱਤੇ ਜਾਣਗੇ। ਇਨ੍ਹਾਂ ਵਿਚ 1993 ਬੈਚ ਦੇ ਆਈਪੀਐੱਸ ਅਧਿਕਾਰੀ ਅਨੁਰਾਗ ਗਰਗ, ਅਸ਼ੋਕ ਤਿਵਾੜੀ ਅਤੇ ਰਿਤਵਿਕ ਰੁਦਰਾ ਨੂੰ ਪ੍ਰੋਫਾਰਮਾ ਦੇ ਆਧਾਰ ’ਤੇ ਤਰੱਕੀ ਦਿੱਤੀ ਗਈ ਹੈ, ਜਦੋਂਕਿ 1994 ਬੈਚ ਦੇ ਆਈਪੀਐੱਸ ਅਧਿਕਾਰੀ ਰਾਕੇਸ਼ ਅਗਰਵਾਲ ਨੂੰ ਰੈਗੂਲਰ ਆਧਾਰ ’ਤੇ ਤਰੱਕੀ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8