ਕੀ ਤੁਹਾਡੇ ਕੋਲ ਹਨ 2000 ਦੇ ਨੋਟ? ਬਚੇ 4 ਦਿਨ, ਜਾਣੋ 30 ਸਤੰਬਰ ਮਗਰੋਂ ਨੋਟਾਂ ਦਾ ਕੀ ਹੋਵੇਗਾ

Tuesday, Sep 26, 2023 - 02:25 PM (IST)

ਕੀ ਤੁਹਾਡੇ ਕੋਲ ਹਨ 2000 ਦੇ ਨੋਟ? ਬਚੇ 4 ਦਿਨ, ਜਾਣੋ 30 ਸਤੰਬਰ ਮਗਰੋਂ ਨੋਟਾਂ ਦਾ ਕੀ ਹੋਵੇਗਾ

ਬਿਜ਼ਨੈੱਸ ਡੈਸਕ - ਭਾਰਤੀ ਰਿਜ਼ਰਵ ਬੈਂਕ ਨੇ ਇਸ ਸਾਲ ਮਈ ਦੇ ਮਹੀਨੇ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦਾ ਵੱਡਾ ਐਲਾਨ ਕੀਤਾ ਸੀ। ਆਰਬੀਆਈ ਨੇ ਇੱਕ ਸਰਕੂਲਰ ਵਿੱਚ 2000 ਰੁਪਏ ਦੇ ਨੋਟ 30 ਸਤੰਬਰ 2023 ਤੱਕ ਬੈਂਕਾਂ 'ਚ ਜਮ੍ਹਾਂ ਕਰਵਾਉਣ ਦਾ ਸਮਾਂ ਦਿੱਤਾ ਸੀ। 2000 ਰੁਪਏ ਦੇ ਨੋਟ ਵਾਪਸ ਕਰਨ ਦੀ ਆਖ਼ਰੀ ਤਰੀਖ਼ ਹੁਣ ਬਹੁਤ ਨੇੜੇ ਹੈ। ਇਸ ਦੀ ਆਖਰੀ ਮਿਤੀ 30 ਸਤੰਬਰ ਹੈ, ਜਿਸ ਨੂੰ 4 ਦਿਨ ਰਹਿ ਗਏ ਹਨ। ਜਿਹਨਾਂ ਲੋਕਾਂ ਕੋਲ 2000 ਰੁਪਏ ਦੇ ਨੋਟ ਹਨ, ਉਹ 4 ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਕਰਵਾ ਲੈਣ। ਉਸ ਤੋਂ ਬਾਅਦ ਇਹ ਨੋਟ ਬੈਂਕਾਂ 'ਚ ਜਮ੍ਹਾਂ ਨਹੀਂ ਹੋਣਗੇ।

ਇਹ ਵੀ ਪੜ੍ਹੋ : ਹੋਮ ਲੋਨ ਨੂੰ ਲੈ ਕੇ ਵੱਡਾ ਫ਼ੈਸਲਾ ਲੈਣ ਦੀ ਤਿਆਰੀ 'ਚ ਮੋਦੀ ਸਰਕਾਰ, ਲੱਖਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ

ਬੈਂਕਾਂ 'ਚ ਆਏ 93 ਫ਼ੀਸਦੀ ਨੋਟ
ਦੱਸ ਦੇਈਏ ਕਿ ਆਰਬੀਆਈ ਦੇ ਮਿਲੇ ਅੰਕੜਿਆਂ ਮੁਤਾਬਕ 1 ਸਤੰਬਰ ਤੱਕ 2,000 ਰੁਪਏ ਦੇ ਕੁੱਲ 93 ਫ਼ੀਸਦੀ ਨੋਟ ਜਿਨ੍ਹਾਂ ਨੂੰ ਸਰਕੂਲੇਸ਼ਨ ਤੋਂ ਹਟਾ ਦਿੱਤਾ ਗਿਆ ਸੀ, ਉਹ ਬੈਂਕਾਂ ਨੂੰ ਵਾਪਸ ਆ ਗਏ ਹਨ। ਬਾਕੀ ਦੇ ਰਹਿੰਦੇ 2000 ਰੁਪਏ ਦੇ ਨੋਟ ਵੀ ਜਲਦ ਬੈਂਕਾਂ 'ਚ ਵਾਪਸ ਆ ਜਾਣਗੇ। ਭਾਰਤੀ ਰਿਜ਼ਰਵ ਬੈਂਕ ਨੇ 'ਕਲੀਨ ਨੋਟ ਪਾਲਿਸੀ' ਦੇ ਤਹਿਤ 2000 ਰੁਪਏ ਦੇ ਨੋਟਾਂ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਸੀ। ਇਸ ਨੀਤੀ ਦੇ ਤਹਿਤ ਆਰਬੀਆਈ ਹੌਲੀ-ਹੌਲੀ 2000 ਰੁਪਏ ਦੇ ਨੋਟ ਬਾਜ਼ਾਰ ਤੋਂ ਵਾਪਸ ਲੈ ਲਵੇਗਾ।

ਇਹ ਵੀ ਪੜ੍ਹੋ : UK ’ਚ ਡੂੰਘਾ ਹੋਣ ਲੱਗਾ ਆਰਥਿਕ ਸੰਕਟ, ਕੰਪਨੀਆਂ ਨੇ ਸ਼ੁਰੂ ਕੀਤੀ ਵਰਕਰਾਂ ਦੀ ਛਾਂਟੀ

ਕਿਵੇਂ ਜਮ੍ਹਾ ਜਾਂ ਬਦਲਾ ਜਾ ਸਕਦੇ ਹਨ 2000 ਦੇ ਨੋਟ
ਲੋਕ ਆਪਣੇ ਕਿਸੇ ਵੀ ਬੈਂਕ 'ਚ ਜਾ ਕੇ 2000 ਰੁਪਏ ਦੇ ਨੋਟ ਸੌਖੇ ਤਰੀਕੇ ਨਾਲ ਜਮ੍ਹਾ ਜਾਂ ਬਦਲਾ ਸਕਦੇ ਹਨ। ਇੱਕ ਦਿਨ ਵਿੱਚ ਸਿਰਫ਼ 10 ਨੋਟ ਜਾਂ 20,000 ਰੁਪਏ ਹੀ ਬਦਲੇ ਜਾ ਸਕਦੇ ਹਨ। ਇਹ ਸਹੂਲਤ ਦੇਸ਼ ਦੇ ਸਾਰੇ ਬੈਂਕਾਂ ਵਿੱਚ 23 ਮਈ ਤੋਂ ਸ਼ੁਰੂ ਹੋ ਗਈ ਸੀ, ਜੋ ਹੁਣ 4 ਦਿਨਾਂ ਬਾਅਦ ਬੰਦ ਕਰ ਦਿੱਤੀ ਜਾਵੇਗੀ। ਦੱਸ ਦੇਈਏ ਕਿ 2,000 ਰੁਪਏ ਦੇ ਨੋਟਾਂ ਨੂੰ ਤੁਹਾਡੇ ਬੈਂਕ ਖਾਤੇ ਵਿੱਚ ਜਮ੍ਹਾ ਕਰਨ ਲਈ ਕੇਵਾਈਸੀ ਨਿਯਮਾਂ ਅਤੇ ਹੋਰ ਕਾਨੂੰਨੀ ਪ੍ਰਕਿਰਿਆਵਾਂ ਦੀ ਲੋੜ ਪੈ ਸਕਦੀ ਹੈ।

ਇਹ ਵੀ ਪੜ੍ਹੋ : RBI ਦਾ ਵੱਡਾ ਫ਼ੈਸਲਾ, ਕਰਜ਼ਾ ਨਾ ਮੋੜਨ ਵਾਲਿਆਂ ਦੀਆਂ ਹੁਣ ਵਧਣਗੀਆਂ ਮੁਸ਼ਕਿਲਾਂ

30 ਸਤੰਬਰ ਤੋਂ ਬਾਅਦ 2000 ਦੇ ਨੋਟਾਂ ਦਾ ਕੀ ਹੋਵੇਗਾ
ਆਰਬੀਆਈ ਨੇ ਕਿਹਾ ਹੈ ਕਿ 30 ਸਤੰਬਰ ਤੋਂ ਬਾਅਦ ਲੋਕ 2000 ਰੁਪਏ ਦੇ ਨੋਟਾਂ ਦਾ ਇਸਤੇਮਾਲ ਕਿਸੇ ਵੀ ਕੰਮ ਲਈ ਨਹੀਂ ਕਰ ਸਕਦੇ। ਇਸ ਨੋਟ ਨੂੰ ਲੋਕ ਕਿਸੇ ਵੀ ਹੋਰ ਬੈਂਕ 'ਚ ਨਾ ਤਾਂ ਜਮ੍ਹਾ ਕਰਵਾ ਸਕਦੇ ਹਨ ਅਤੇ ਨਾ ਹੀ ਬਦਲਾ ਸਕਦੇ ਹਨ। ਇਸ ਦਾ ਆਦਾਨ-ਪ੍ਰਦਾਨ ਸਿਰਫ਼ RBI ਨਾਲ ਹੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਗਾਹਕ 2000 ਰੁਪਏ ਦੇ ਨੋਟ 30 ਸਤੰਬਰ ਤੋਂ ਬਾਅਦ ਬੈਂਕ 'ਚ ਜਮ੍ਹਾਂ ਕਰਵਾਉਂਦਾ ਹੈ ਤਾਂ ਉਸ ਨੂੰ ਇਹ ਵੀ ਦੱਸਣਾ ਹੋਵੇਗਾ ਕਿ ਉਸਨੇ 30 ਸਤੰਬਰ, 2023 ਤੱਕ ਬੈਂਕ ਵਿੱਚ 2000 ਰੁਪਏ ਦੇ ਨੋਟ ਜਮ੍ਹਾ ਜਾਂ ਬਦਲੀ ਕਿਉਂ ਨਹੀਂ ਕਰਵਾਏ। 

ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News