ਅਮਿਤ ਸ਼ਾਹ ਦੀ ਸਿਹਤ ਨਾਲ ਜੁੜੀ ਅਫਵਾਹ ਫੈਲਾਉਣ ਦੇ ਦੋਸ਼ ''ਚ 4 ਗ੍ਰਿਫਤਾਰ

05/09/2020 7:21:09 PM

ਅਹਿਮਦਾਬਾਦ - ਪਿਛਲੇ ਕਈ ਦਿਨਾਂ ਤੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਿਹਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੱਖ-ਵੱਖ ਤਰ੍ਹਾਂ ਦੀਆਂ ਅਫਵਾਹਾਂ ਦੇਖਣ ਨੂੰ ਮਿਲ ਰਹੀਆਂ ਸਨ। ਹਾਲਾਂਕਿ ਅਮਿਤ ਸ਼ਾਹ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ। ਉਥੇ ਹੀ ਹੁਣ ਅਫਵਾਹ ਫੈਲਾਉਣ ਦੇ ਦੋਸ਼ 'ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਿਹਤ ਨੂੰ ਲੈ ਕੇ ਅਫਵਾਹ ਫੈਲਾਉਣ ਦੇ ਦੋਸ਼ 'ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚਾਰਾਂ ਲੋਕਾਂ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ 'ਚ ਲੋਕਾਂ ਨੂੰ ਅਹਿਮਦਾਬਾਦ ਤੋਂ ਤਾਂ ਉਥੇ ਹੀ ਦੋ ਲੋਕਾਂ ਨੂੰ ਭਾਵਨਗਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਚਾਰ ਲੋਕ ਗ੍ਰਿਫਤਾਰ
ਇਸ ਮਾਮਲੇ 'ਤੇ ਕ੍ਰਾਇਮ ਬ੍ਰਾਂਚ ਦੇ ਸਪੈਸ਼ਲ ਸੀ.ਪੀ. ਅਜੇ ਤੋਮਰ ਨੇ ਦੱਸਿਆ ਇਹ ਨੋਟਿਸ 'ਚ ਆਇਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਨਾਮ ਤੋਂ ਇੱਕ ਫਰਜ਼ੀ ਪੋਸਟ ਬਣਾਈ ਗਈ ਅਤੇ ਉਸ ਨੂੰ ਵੱਖ-ਵੱਖ ਗਰੁੱਪ 'ਚ ਪਾਇਆ ਗਿਆ। ਇਸ ਮਾਮਲੇ 'ਚ ਜਿਨ੍ਹਾਂ ਲੋਕਾਂ ਦੀ ਭੂਮਿਕਾ ਸਾਹਮਣੇ ਆਈ ਹੈ ਉਨ੍ਹਾਂ 'ਚ ਅਹਿਮਦਾਬਾਦ ਤੋਂ ਫਿਰੋਜ਼ ਖਾਨ  ਪਠਾਨ ਅਤੇ ਸਰਫਰਾਜ਼ ਮੇਮਨ ਸ਼ਾਮਲ ਹਨ। ਉਥੇ ਹੀ ਭਾਵਨਗਰ ਤੋਂ ਸਜਾਦ ਅਲੀ ਅਤੇ ਸਹਜਾਦ ਹੁਸੈਨ ਸ਼ਾਮਲ ਹਨ।
ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਨਾਲ ਹੀ ਇਸ ਗੱਲ ਦੀ ਵੀ ਜਾਂਚ ਜਾਰੀ ਹੈ ਕਿ ਇਸ ਫਰਜ਼ੀ ਪੋਸਟ ਨੂੰ ਕਿਸਨੇ ਬਣਾਇਆ ਹੈ ਅਤੇ ਕਿਸ ਉਦੇਸ਼ ਨਾਲ ਬਣਾਇਆ ਹੈ। ਉਸ ਦੀ ਗ੍ਰਿਫਤਾਰੀ ਵੀ ਜਲਦ ਕੀਤੀ ਜਾਵੇਗੀ। ਅਹਿਮਦਾਬਾਦ ਕ੍ਰਾਇਮ ਬ੍ਰਾਂਚ ਫਿਲਹਾਲ ਆਈ.ਟੀ. ਐਕਟ 66 ਸੀ  ਦੇ ਤਹਿਤ ਕਾਰਵਾਈ ਕਰ ਰਹੀ ਹੈ।


Inder Prajapati

Content Editor

Related News