ਚਾਰ ਧਾਮਾਂ ਦੀ ਯਾਤਰਾ 'ਤੇ ਜਾਣ ਵਾਲਿਆਂ 'ਚ ਹੁਣ ਤੱਕ 39 ਸ਼ਰਧਾਲੂਆਂ ਦੀ ਮੌਤ, ਜਾਰੀ ਹੋਏ ਇਹ ਨਿਰਦੇਸ਼

05/16/2022 11:56:00 AM

ਦੇਹਰਾਦੂਨ- ਉੱਤਰਾਖੰਡ ਦੇ ਚਾਰ ਧਾਮਾਂ ਦੀ ਯਾਤਰਾ 'ਤੇ ਜਾਣ ਵਾਲੇ ਯਾਤਰੀਆਂ 'ਚ ਹੁਣ ਤੱਕ 39 ਤੀਰਥ ਯਾਤਰੀਆਂ ਦੀ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਉੱਤਰਾਖੰਡ ਸਿਹਤ ਵਿਭਾਗ ਨੇ ਦਿੱਤੀ। ਉੱਤਰਾਖੰਡ ਦੀ ਸਿਹਤ ਜਨਰਲ ਡਾਇਰੈਕਟਰ ਡਾ. ਸ਼ੈਲਜਾ ਭੱਟ ਨੇ ਕਿਹਾ ਕਿ ਚਾਰ ਧਾਮ ਯਾਤਰਾ ਮਾਰਗ 'ਤੇ ਹੁਣ ਤੱਕ 39 ਤੀਰਥ ਯਾਤਰੀਆਂ ਦੀ ਮੌਤ ਹੋ ਚੁਕੀ ਹੈ। ਮੌਤ ਦਾ ਕਾਰਨ ਹਾਈ ਬਲੱਡ ਪ੍ਰੈਸ਼ਰ, ਦਿਲ ਸੰਬੰਧੀ ਸਮੱਸਿਆਵਾਂ ਅਤੇ ਪਰਬਤੀ ਬੀਮਾਰੀ ਰਹੀ ਹੈ। ਇਸ ਵਿਚ ਉਨ੍ਹਾਂ ਨੇ ਮੈਡੀਕਲ ਰੂਪ ਨਾਲ ਅਯੋਗ ਤੀਰਥ ਯਾਤਰੀਆਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ 2700 ਮੀਟਰ ਤੋਂ ਵੱਧ ਉੱਚਾਈ 'ਤੇ ਸਥਿਤ ਸਾਰੇ ਚਾਰ ਧਾਮਾਂ- ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ 'ਚ ਤੀਰਥ ਯਾਤਰੀ ਤੋਂ ਵੱਧ ਠੰਡ, ਘੱਟ ਦ੍ਰਿਸ਼ਤਾ, ਘੱਟ ਹਵਾ ਦਾ ਦਬਾਅ ਅਤੇ ਆਕਸੀਜਨ ਦੀ ਘੱਟ ਮਾਤਰਾ ਤੋਂ ਪ੍ਰਭਾਵਿਤ ਹੋ ਸਕਦੇ ਹਨ, ਇਸ ਲਈ ਸਾਰੇ ਮੈਡੀਕਲ ਜਾਂਚ ਤੋਂ ਬਾਅਦ ਹੀ ਆਪਣੀ ਯਾਤਰਾ ਸ਼ੁਰੂ ਕਰਨ।

ਇਹ ਵੀ ਪੜ੍ਹੋ : ਚਾਰ ਧਾਮ ਯਾਤਰਾ ਲਈ ਉਮੜ ਰਹੀ ਸ਼ਰਧਾਲੂਆਂ ਦੀ ਭੀੜ; ਰਜਿਸਟਰੇਸ਼ਨ ਅਤੇ ਯਾਤਰਾ ਕਾਰਡ ਜ਼ਰੂਰੀ

ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਿਰ ਦਰਦ ਹੋਣਾ, ਚੱਕਰ ਆਉਣਾ, ਘਬਰਾਹਟ, ਦਿਲ ਦੀ ਧੜਕਣ ਤੇਜ਼ ਹੋਣਾ, ਉਲਟੀ ਆਉਣੀ, ਹੱਥ-ਪੈਰ ਠੰਡੇ ਹੋਣੇ, ਬੁੱਲ੍ਹਾਂ ਨੀਲੇ ਹੋਣੇ, ਥਕਾਵਟ ਹੋਣੀ, ਸਾਹ ਫੁੱਲਣਾ, ਖੰਘ ਹੋਣਾ ਜਾਂ ਹੋਰ ਲੱਛਣ ਹੋਣ 'ਤੇ ਤੁਰੰਤ ਸਭ ਤੋਂ ਕਰੀਬ ਦੇ ਸਿਹਤ ਕੇਂਦਰ ਪਹੁੰਚਣ ਅਤੇ ਹੈਲਪਲਾਈਨ ਨੰਬਰ 104 'ਤੇ ਸੰਪਰਕ ਕਰਨ। ਦੱਸਣਯੋਗ ਹੈ ਕਿ ਉੱਤਰਾਖੰਡ ਦੇ ਉੱਚ ਗੜ੍ਹਵਾਲ ਹਿਮਾਲਿਆ ਖੇਤਰ 'ਚ ਸਥਿਤ ਚਾਰ ਧਾਮਾਂ ਦੀ ਯਾਤਰਾ 3 ਮਈ ਨੂੰ ਅਕਸ਼ੈ ਤ੍ਰਿਤੀਆ ਤੋਂ ਸ਼ੁਰੂ ਹੋਈ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News