39 ਭਾਰਤੀਆਂ ਦੀਆਂ ਲਾਸ਼ਾਂ ਲਿਆਉਣ ਲਈ ਅੱਜ ਇਰਾਕ ਜਾਣਗੇ ਵੀ. ਕੇ. ਸਿੰਘ

Sunday, Apr 01, 2018 - 12:40 AM (IST)

ਨਵੀਂ ਦਿੱਲੀ— ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੀਆਂ ਲਾਸ਼ਾਂ ਨੂੰ ਵਤਨ ਲਿਆਉਣ ਲਈ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਦੇ ਐਤਵਾਰ ਨੂੰ ਸੀ-17 ਜਹਾਜ਼ ਰਾਹੀਂ ਉਥੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਸੰਭਾਵਨਾ ਹੈ ਕਿ ਮੰਤਰੀ ਸੋਮਵਾਰ ਜਾਂ ਮੰਗਲਵਾਰ ਨੂੰ ਲਾਸ਼ਾਂ ਲੈ ਕੇ ਵਾਪਸ ਆਉਣਗੇ।
ਇਕ ਸੂਤਰ ਨੇ ਦੱਸਿਆ ਕਿ ਪੂਰੀ ਸੰਭਾਵਨਾ ਹੈ ਕਿ ਰਾਜ ਮੰਤਰੀ ਵੀ. ਕੇ. 39 ਭਾਰਤੀਆਂ ਦੀਆਂ ਲਾਸ਼ਾਂ ਨੂੰ ਲਿਆਉਣ ਕੱਲ ਇਰਾਕ ਜਾਣਗੇ, ਵਾਪਸ ਆਉਣ 'ਤੇ ਉਹ ਲਾਸ਼ਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪਣ ਲਈ ਸਭ ਤੋਂ ਪਹਿਲਾਂ ਅਮ੍ਰਿਤਸਰ ਫਿਰ ਪਟਨਾ ਅਤੇ ਕੋਲਕਾਤਾ ਜਾਣਗੇ। ਮਾਰੇ ਗਏ ਕੁੱਝ ਲੋਕਾਂ ਦੇ ਪਰਿਵਾਰਾਂ ਨੇ 26 ਮਾਰਚ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਸੀ।
ਦੱਸ ਦਈਏ ਕਿ ਇਸ ਮਹੀਨੇ ਵਿਦੇਸ਼ ਮੰਤਰੀ ਨੇ ਸੰਸਦ ਨੂੰ ਦੱਸਿਆ ਸੀ ਕਿ ਅੱਤਵਾਦੀ ਸਮੂਹ ਆਈ. ਐੱਸ. ਆਈ. ਐੱਸ. ਨੇ ਜੂਨ 2014 'ਚ ਈਰਾਕ ਦੇ ਮੋਸੂਲ ਤੋਂ 40 ਭਾਰਤੀਆਂ ਨੂੰ ਅਗਵਾਹ ਕਰ ਲਿਆ ਸੀ ਪਰ ਉਨ੍ਹਾਂ 'ਚੋਂ ਇਕ ਖੁਦ ਨੂੰ ਬੰਗਲਾਦੇਸ਼ ਦਾ ਮੁਸਲਿਮ ਦੱਸ ਕੇ ਭੱਜ ਨਿਕਲਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਬਾਕੀ 39 ਭਾਰਤੀਆਂ ਨੂੰ ਬਦੂਸ਼ ਲਿਜਾਇਆ ਗਿਆ ਅਤੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।
 


Related News