ਲਾਕਡਾਊਨ : 365 ਕਸ਼ਮੀਰੀ ਵਿਦਿਆਰਥੀ 18 ਬੱਸਾਂ 'ਚ MP ਤੋਂ ਅੱਜ ਹੋਣਗੇ ਘਰ ਰਵਾਨਾ

Saturday, May 09, 2020 - 11:46 AM (IST)

ਲਾਕਡਾਊਨ : 365 ਕਸ਼ਮੀਰੀ ਵਿਦਿਆਰਥੀ 18 ਬੱਸਾਂ 'ਚ MP ਤੋਂ ਅੱਜ ਹੋਣਗੇ ਘਰ ਰਵਾਨਾ

ਭੋਪਾਲ (ਭਾਸ਼ਾ)— ਲਾਕਡਾਊਨ ਕਾਰਨ ਮੱਧ ਪ੍ਰਦੇਸ਼ 'ਚ ਫਸੇ 365 ਦੇ ਕਰੀਬ ਕਸ਼ਮੀਰੀ ਵਿਦਿਆਰਥੀਆਂ ਨੂੰ ਸ਼ਨੀਵਾਰ ਭਾਵ ਅੱਜ ਦੁਪਹਿਰ ਨੂੰ ਭੋਪਾਲ ਤੋਂ ਏਸੀ ਬੱਸਾਂ ਜ਼ਰੀਏ ਵਾਪਸ ਕਸ਼ਮੀਰ ਰਵਾਨਾ ਕੀਤਾ ਜਾਵੇਗਾ। ਜਨਸੰਪਰਕ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਫਸੇ 365 ਕਸ਼ਮੀਰੀ ਵਿਦਿਆਰਥੀਆਂ ਨੂੰ ਭੋਪਾਲ ਤੋਂ ਸ਼ਨੀਵਾਰ ਦੀ ਦੁਪਹਿਰ ਬਾਅਦ 18 ਏਸੀ ਬੱਸਾਂ ਤੋਂ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਫਿਲਹਾਲ ਭੋਪਾਲ ਦੇ ਬਾਹਰੀ ਇਲਾਕੇ ਗਾਂਧੀਨਗਰ ਵਿਚ ਸਥਿਤ ਇਕ ਪ੍ਰਾਈਵੇਟ ਸਕੂਲ ਵਿਚ ਠਹਿਰਾਇਆ ਗਿਆ ਹੈ, ਜਿੱਥੋਂ ਉਹ ਅੱਜ ਦੁਪਹਿਰ ਕਰੀਬ 2 ਵਜੇ ਘਰ ਵਾਪਸੀ ਲਈ ਨਿਕਲਣਗੇ।

ਓਧਰ ਭੋਪਾਲ ਦੇ ਜ਼ਿਲਾ ਅਧਿਕਾਰੀ ਤਰੁਣ ਪਿਥੋੜੇ ਅਤੇ ਹੋਰ ਅਧਿਕਾਰੀਆਂ ਨੇ ਸ਼ੁੱਕਰਵਾਰ ਦੀ ਰਾਤ ਨੂੰ ਇਸ ਸਕੂਲ ਦਾ ਦੌਰਾ ਕਰ ਕੇ ਵਿਦਿਆਰਥੀਆਂ ਲਈ ਕੀਤੀ ਗਈ ਵਿਵਸਥਾ ਦਾ ਜਾਇਜ਼ਾ ਲਿਆ। ਸੂਤਰਾਂ ਮੁਤਾਬਕ ਕਸ਼ਮੀਰੀ ਵਿਦਿਆਰਥੀਆਂ ਦਾ ਇਕ ਸਮੂਹ ਇੰਦੌਰ ਤੋਂ ਵੀ ਰਵਾਨਾ ਹੋਵੇਗਾ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਹਾਲ ਹੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਮੱਧ ਪ੍ਰਦੇਸ ਵਿਚ ਫਸੇ ਕਸ਼ਮੀਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਭੇਜਣ ਲਈ ਜ਼ਰੂਰੀ ਵਿਵਸਥਾ ਕਰਨ ਦੀ ਅਪੀਲ ਕੀਤੀ ਸੀ। ਚਿੱਠੀ ਵਿਚ ਉਨ੍ਹਾਂ ਕਿਹਾ ਸੀ ਕਿ ਜਿਵੇਂ ਜੰਮੂ-ਕਸ਼ਮੀਰ ਕੇਂਦਰੀ ਸ਼ਾਸਨ ਅਧੀਨ ਹੈ, ਦੇਸ਼ ਦਾ ਵੱਖ-ਵੱਖ ਹਿੱਸਿਆਂ ਵਿਚ ਫਸੇ ਉਸ ਖੇਤਰ ਦੇ ਲੋਕਾਂ ਦੀ ਮਦਦ ਕਰਨਾ ਕੇਂਦਰ ਦੀ ਫਰਜ਼ ਹੈ।


author

Tanu

Content Editor

Related News