ਬਿਜਲੀ ਵਿਭਾਗ ਦਾ ਕਾਰਾ : ਵਿਅਕਤੀ ਨੂੰ ਭੇਜਿਆ 355 ਕਰੋੜ ਦਾ ਬਿੱਲ, ਉੱਡੇ ਹੋਸ਼

Wednesday, Dec 04, 2024 - 05:15 PM (IST)

ਹਰਿਆਣਾ : ਹਰਿਆਣਾ ਦੇ ਸੋਨੀਪਤ ਤੋਂ ਬਿਜਲੀ ਵਿਭਾਗ ਦਾ ਇੱਕ ਹੋਸ਼ ਉੱਡਾ ਦੇਣ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ। ਇੱਥੇ ਬਿਜਲੀ ਬਿੱਲ ਵੰਡਣ ਤੋਂ ਬਾਅਦ ਬਿਜਲੀ ਨਿਗਮ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸੋਨੀਪਤ ਦੇ ਉਮੇਦਗੜ੍ਹ ਪਿੰਡ ਦੇ ਖਪਤਕਾਰ ਲਵੇਸ਼ ਗੁਪਤਾ ਦੇ ਉਸ ਸਮੇਂ ਹੋਸ਼ ਉੱਡ ਗਏ, ਜਦੋਂ ਬਿਜਲੀ ਵਿਭਾਗ ਨੇ ਉਸ ਨੂੰ 355 ਕਰੋੜ ਰੁਪਏ ਦਾ ਬਿੱਲ ਭੇਜ ਦਿੱਤਾ ਹੈ। ਬਿੱਲ ਦੀ ਇੰਨੀ ਜ਼ਿਆਦਾ ਰਕਮ ਦੇਖ ਖਪਤਕਾਰ ਪਰੇਸ਼ਾਨ ਹੋ ਗਿਆ। 

ਇਹ ਵੀ ਪੜ੍ਹੋ - ਹਾਓ ਓ ਰੱਬਾ..., Airport 'ਤੇ ਚੈਕਿੰਗ ਦੌਰਾਨ ਕੋਰੀਅਰ 'ਚੋਂ ਮਿਲਿਆ ਭਰੂਣ, ਫੈਲੀ ਸਨਸਨੀ

ਬਿਜਲੀ ਦਾ ਵੱਡਾ ਬਿੱਲ ਆਉਣ ਤੋਂ ਬਾਅਦ ਲਵੇਸ਼ ਗੁਪਤਾ ਨੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਬਿਜਲੀ ਦੇ ਬਿੱਲ ਵਿਚ ਹੋਈ ਇਸ ਵੱਡੀ ਗਲਤੀ ਨੂੰ ਜਲਦੀ ਠੀਕ ਕਰਨ ਦੀ ਮੰਗ ਕੀਤੀ। ਪਿੰਡ ਉਮੇਦਗੜ੍ਹ ਦੇ ਰਹਿਣ ਵਾਲੇ ਲਵੇਸ਼ ਗੁਪਤਾ ਨੇ ਦੱਸਿਆ ਕਿ ਉਸ ਦੇ ਬਿਜਲੀ ਦੇ ਬਿੱਲ ਵਿੱਚ ਵੱਡੇ ਖ਼ਰਚੇ ਜੋੜ ਦਿੱਤੇ ਗਏ ਹਨ। 25 ਦਿਨਾਂ ਦੀ ਬਿਲਿੰਗ ਵਿੱਚ ਨਿਗਮ ਨੇ 33,904 ਰੁਪਏ ਦਾ ਫਿਕਸ ਚਾਰਜ, 1,99,49,72,648 ਰੁਪਏ ਦਾ ਊਰਜਾ ਚਾਰਜ, 14,09,99,128 ਰੁਪਏ ਦਾ ਫਿਊਲ ਸਰਚਾਰਜ ਐਡਜਸਟਮੈਂਟ, 1,34,99,93,541 ਰੁਪਏ ਦਾ PLE ਚਾਰਜ, 2,99,99,814 ਰੁਪਏ ਦੀ ਬਿਜਲੀ ਡਿਊਟੀ ਅਤੇ 4,27,20,113 ਰੁਪਏ ਦਾ ਮਿਉਂਸਪਲ ਟੈਕਸ ਸ਼ਾਮਲ ਹੈ। 

ਇਹ ਵੀ ਪੜ੍ਹੋ - ਸਰਕਾਰੀ ਸਕੀਮ 'ਚ ਨਿਕਲੀਆਂ ਨੌਕਰੀਆਂ, ਨੌਜਵਾਨਾਂ ਲਈ ਵਿਸ਼ੇਸ਼ ਮੌਕੇ

ਉਨ੍ਹਾਂ ਕਿਹਾ ਕਿ ਇਹ ਨਿਗਮ ਦੀ ਵੱਡੀ ਲਾਪ੍ਰਵਾਹੀ ਹੈ। ਇਸ ਸਬੰਧੀ ਜਦੋਂ ਬਿਜਲੀ ਨਿਗਮ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਨੂੰ ਤਕਨੀਕੀ ਗ਼ਲਤੀ ਦੱਸਿਆ। ਇਸ ਦੇ ਨਾਲ ਹੀ ਬਿਜਲੀ ਵਿਭਾਗ ਨੇ ਬਸੰਤ ਵਿਹਾਰ ਵਿੱਚ ਇੱਕ ਘਰੇਲੂ ਖਪਤਕਾਰ ਸਰੋਜ ਬਾਲਾ ਨੂੰ 78 ਲੱਖ 16 ਹਜ਼ਾਰ 100 ਰੁਪਏ ਦਾ ਬਿੱਲ ਭੇਜਿਆ ਸੀ। ਜਦੋਂ ਖਪਤਕਾਰ ਸਰੋਜ ਬਾਲਾ ਦੇ ਪੁੱਤਰ ਵਕੀਲ ਵਿਕਾਸ ਗੁਪਤਾ ਨੇ ਸ਼ਿਕਾਇਤ ਕੀਤੀ ਤਾਂ ਨਿਗਮ ਨੇ ਬਿੱਲ ਠੀਕ ਕਰ ਦਿੱਤਾ। ਹੁਣ ਖਪਤਕਾਰ ਨੂੰ 723 ਰੁਪਏ ਦਾ ਬਿੱਲ ਆਇਆ ਹੈ।

ਇਹ ਵੀ ਪੜ੍ਹੋ - ਬਿਨਾਂ ਸੱਦੇ ਵਿਆਹ 'ਚ ਦਾਖਲ ਹੋਏ ਕਾਲਜ ਵਿਦਿਆਰਥੀ, ਬਰਾਤੀਆਂ ਨਾਲ ਪਿਆ ਪੰਗਾ, ਚੱਲੀਆਂ ਗੋਲੀਆਂ

ਦੂਜੇ ਪਾਸੇ ਇਸ ਮਾਮਲੇ ਦੇ ਸਬੰਧ ਵਿਚ ਥਾਣਾ ਗਨੌਰ ਸਬ ਡਵੀਜ਼ਨ ਦੇ ਸਿਟੀ ਐੱਸ.ਡੀ.ਓ ਸਚਿਨ ਦਹੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਖਪਤਕਾਰਾਂ ਦਾ ਲੋਡ ਵਧਿਆ ਸੀ, ਉਨ੍ਹਾਂ ਨੂੰ ਹੀ ਅਜਿਹੀਆਂ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਕਿਹਾ ਕਿ 16 ਖਪਤਕਾਰਾਂ ਦੇ ਬਿਜਲੀ ਦੇ ਬਿੱਲਾਂ ਵਿੱਚ ਗਲਤੀ ਸੀ, ਜਿਸ ਨੂੰ ਠੀਕ ਕਰਕੇ ਸਾਰੇ ਖਪਤਕਾਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਹੁਣ ਕਿਸੇ ਦੇ ਬਿੱਲ ਵਿਚ ਕੋਈ ਗ਼ਲਤੀ ਨਹੀਂ ਹੈ।

ਇਹ ਵੀ ਪੜ੍ਹੋ - ਵੱਡਾ ਝਟਕਾ : ਅੱਜ ਤੋਂ ਮਹਿੰਗਾ ਹੋਇਆ LPG Gas Cylinder, ਜਾਣੋ ਨਵੀਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News