ਕੇਂਦਰ ਦੀ ਵੱਡੀ ਕਾਰਵਾਈ, ਭਾਰਤ ਵਿਰੋਧੀ 35 ਯੂਟਿਊਬ ਚੈਨਲ ਕੀਤੇ ਬੈਨ

Friday, Jan 21, 2022 - 07:21 PM (IST)

ਕੇਂਦਰ ਦੀ ਵੱਡੀ ਕਾਰਵਾਈ, ਭਾਰਤ ਵਿਰੋਧੀ 35 ਯੂਟਿਊਬ ਚੈਨਲ ਕੀਤੇ ਬੈਨ

ਨੈਸ਼ਨਲ ਡੈਸਕ– ਕੇਂਦਰ ਸਰਕਾਰ ਨੇ ਭਾਰਤ ਵਿਰੋਧੀ ਯੂਟਿਊਬ ਚੈਨਲਾਂ ’ਤੇ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ਅਜਿਹੇ 35 ਯੂਟਿਊਬ ਚੈਨਲਾਂ ਨੂੰ ਬੈਨ ਕਰ ਦਿੱਤਾ ਹੈ। ਇਸਤੋਂ ਇਲਾਵਾ 2 ਵੈੱਬਸਾਈਟਾਂ, 1 ਟਵਿਟਰ ਅਕਾਊਂਟ ਅਤੇ 1 ਫੇਸਬੁੱਕ ਅਕਾਊਂਟ ਵੀ ਬੈਨ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਚੈਨਲ ਗੁਆਂਢੀ ਦੇਸ਼ ਪਾਕਿਸਤਾਨ ਤੋਂ ਚਲਾਏ ਜਾ ਰਹੇ ਸਨ। ਇਹ ਸਾਰੇ ਚੈਨਲ ਅਤੇ ਵੈੱਬਸਾਈਟਾਂ ਭਾਰਤ ਦੇ ਖ਼ਿਲਾਫ਼ ਪ੍ਰੋਪੋਗੈਂਡਾ ਫੈਲਾਉਣ ’ਚ ਲੱਗੇ ਹੋਏ ਸਨ। ਇਸਤੋਂ ਪਹਿਲਾਂ ਬੁੱਧਵਾਰ ਨੂੰ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਸੀ ਕਿ ਭਾਰਤ ਨੂੰ ਬਦਨਾਮ ਕਰਨ ਵਾਲੇ ਯੂਟਿਊਬ ਚੈਨਲਾਂ ਨੂੰ ਬੈਨ ਕੀਤਾ ਜਾਵੇਗਾ।

ਆਈ.ਬੀ. ਮੰਤਰਾਲਾ ਦੇ ਸੰਯੁਕਤ ਸਕੱਤਰ ਵਿਕਰਮ ਸਹਾਏ ਨੇ ਦੱਸਿਆ ਕਿ ਵੀਰਵਾਰ ਯਾਨੀ 20 ਜਨਵਰੀ ਨੂੰ ਮੰਤਰਾਲਾ ਨੂੰ ਮਿਲੀਆਂ ਤਾਜ਼ਾ ਖੁਫੀਆ ਸੂਚਨਾਵਾਂ ਦੇ ਆਧਾਰ ’ਤੇ ਅਸੀਂ 35 ਯੂਟਿਊਬ ਚੈਨਲ, 2 ਟਵਿਟਰ ਅਕਾਊਂਟ, 2 ਇੰਸਟਾਗ੍ਰਾਮ ਅਕਾਊਂਟ, 2 ਵੈੱਬਸਾਈਟਾਂ ਅਤੇ ਇਕ ਫੇਸਬੁੱਕ ਅਕਾਊਂਟ ਨੂੰ ਬਲਾਕ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। 


author

Rakesh

Content Editor

Related News