ਇੰਡੀਗੋ, ਸਪਾਈਸ ਜੈੱਟ ਸਣੇ ਕਈ ਏਅਰਲਾਈਨਜ਼ ਦੀਆਂ 33 ਉਡਾਣਾਂ ਨੂੰ ਬੈਂਗਲੁਰੂ ਵੱਲ ਕੀਤਾ ਡਾਇਵਰਟ

12/04/2023 5:56:47 PM

ਬੈਂਗਲੁਰੂ (ਭਾਸ਼ਾ) - ਚੱਕਰਵਾਤੀ ਤੂਫਾਨ 'ਮਿਗਜੋਮ' ਕਾਰਨ ਤਾਮਿਲਨਾਡੂ ਵਿੱਚ ਭਾਰੀ ਬਾਰਸ਼ ਦੇ ਵਿਚਕਾਰ ਚੇਨਈ ਤੋਂ 33 ਉਡਾਣਾਂ ਨੂੰ ਸੋਮਵਾਰ ਨੂੰ ਇੱਥੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ (ਕੇਆਈਏ) ਵੱਲ ਮੋੜ ਦਿੱਤਾ ਗਿਆ। ਕੇਆਈਏ ਦਾ ਸੰਚਾਲਨ ਕਰਨ ਵਾਲੀ ਬੈਂਗਲੁਰੂ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ (ਬੀਆਈਏਐਲ) ਦੇ ਅਧਿਕਾਰੀਆਂ ਨੇ ਕਿਹਾ ਕਿ ਇੰਡੀਗੋ, ਸਪਾਈਸਜੈੱਟ, ਇਤਿਹਾਦ, ਲੁਫਥਾਂਸਾ ਅਤੇ ਗਲਫ ਏਅਰ ਦੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਚੇਨਈ ਤੋਂ ਬੈਂਗਲੁਰੂ ਵੱਲ ਮੋੜ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ - ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਪੈਟਰੋਲ-ਡੀਜ਼ਲ ਦਾ ਤਾਜ਼ਾ ਭਾਅ

ਇਸ ਤੋਂ ਇਲਾਵਾ ਚੇਨਈ ਵਿੱਚ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਖ਼ਰਾਬ ਮੌਸਮੀ ਪ੍ਰਤੀਕਿਰਿਆ ਦੇ ਕਾਰਨ ਚੇਨਈ ਹਵਾਈ ਅੱਡੇ 'ਤੇ ਉਡਾਣਾਂ ਦੀ ਆਵਾਜਾਈ ਸੋਮਵਾਰ ਰਾਤ 11 ਵਜੇ ਤੱਕ ਬੰਦ ਹੈ। ਲਗਾਤਾਰ ਮੀਂਹ ਕਾਰਨ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਲਗਭਗ 70 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। BIAL ਦੇ ਇੱਕ ਅਧਿਕਾਰੀ ਨੇ ਕਿਹਾ ਕਿ, “ਕਈ ਉਡਾਣਾਂ ਨੂੰ ਚੇਨਈ ਤੋਂ ਕੇਆਈਏ ਵੱਲ ਮੋੜ ਦਿੱਤਾ ਗਿਆ ਹੈ। ਚੇਨਈ ਏਅਰਪੋਰਟ ਨੇ ਇਹ ਵੀ ਐਲਾਨ ਕੀਤਾ ਕਿ ਇੱਕ ਖ਼ਾਸ ਸਮੇਂ ਲਈ ਆਵਾਜਾਈ ਬੰਦ ਰਹੇਗੀ।''

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਦੱਸ ਦੇਈਏ ਕਿ ਸਿਰਫ਼ ਚੇਨਈ ਹੀ ਨਹੀਂ ਸਗੋਂ ਤਿਰੂਪਤੀ, ਵਿਸ਼ਾਖਾਪਟਨਮ ਸਮੇਤ ਕਈ ਇਲਾਕਿਆਂ 'ਚ ਮੌਸਮ ਖ਼ਰਾਬ ਹੈ। ਇਸ ਲਈ ਕਈ ਉਡਾਣਾਂ ਵਿੱਚ ਦੇਰੀ ਹੋਈ ਹੈ ਅਤੇ ਕਈਆਂ ਨੂੰ ਰੱਦ ਕਰਨਾ ਪਿਆ ਹੈ। ਅਸੀਂ ਯਾਤਰੀਆਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਆਪੋ-ਆਪਣੀਆਂ ਉਡਾਣਾਂ ਦੀ ਸਥਿਤੀ ਜਾਨਣ ਦੇ ਬਾਰੇ ਆਪਣੇ ਆਪ ਨੂੰ ਅੱਪਡੇਟ ਰੱਖਣ। ਹੁਣ ਤੱਕ ਚੇਨਈ ਤੋਂ 33 ਉਡਾਣਾਂ ਨੂੰ ਕੇਆਈਏ ਵੱਲ ਮੋੜਿਆ ਗਿਆ ਹੈ।

ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News