ਪਾਕਿ ਦੀਆਂ ਨਾਪਾਕ ਹਰਕਤਾਂ ਜਾਰੀ, ਘਾਟੀ 'ਚ 300 ਅੱਤਵਾਦੀ ਸਰਗਰਮ : DGP ਦਿਲਬਾਗ ਸਿੰਘ

10/06/2019 7:33:22 PM

ਪੁੰਛ (ਧਨੁਜ ਸੂਦਨ) — ਐਤਵਾਰ ਨੂੰ ਜੰਮੂ ਕਸ਼ਮੀਰ ਦੇ ਡਾਇਰੈਕਟਰ ਜਨਰਲ ਪੁਲਸ ਦਿਲਬਾਗ ਸਿੰਘ ਜ਼ਿਲੇ ਦੇ ਮੰਡੀ ਤਹਿਸੀਲ ਦੌਰੇ 'ਤੇ ਪਹੁੰਚੇ। ਜਿਥੇ ਉਨ੍ਹਾਂ ਨਾਲ ਆਈ.ਜੀ.ਪੀ. ਮੁਕੇਸ਼ ਸਿੰਘ ਅਤੇ ਡੀ.ਆਈ.ਜੀ. ਰਾਜੋਰੀ ਵੀ ਸੀ। ਮੰਡੀ ਪਹੁੰਚਣ 'ਤੇ ਪੁਲਸ ਤੇ ਸਰਹੱਦ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜਿਸ ਤੋਂ ਬਾਅਦ ਡੀ.ਜੀ.ਪੀ. ਨੇ ਪੁਲਸ ਦਰਬਾਰ 'ਚ ਜਵਾਨਾਂ ਨਾਲ ਮੁਲਾਕਾਤ ਕਰਦੇ ਹੋਏ ਉਨ੍ਹਾਂ ਦੀ ਸਮੱਸਿਆ ਸੁਣੀ।

ਉਨ੍ਹਾਂ ਨੇ ਖੇਤਰ 'ਚ ਤਾਇਨਾਤ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਨਾਲ ਬੈਠਕ ਕਰ ਖੇਤਰ ਦੇ ਹਾਲਾਤ 'ਤੇ ਕੰਟਰੋਲ ਲਾਈਨ 'ਤੇ ਹੋ ਰਹੀ ਗੋਲਾਬਾਰੀ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਧਾਰਾ 370 ਹਟਣ ਤੋਂ ਬਾਅਦ ਕਸ਼ਮੀਰ ਘਾਟੀ 'ਚ ਹੌਲੀ-ਹੌਲੀ ਹਾਲਾਤ ਆਮ ਹੋ ਰਹੇ ਹਨ। ਉਥੇ ਹੀ ਉਨ੍ਹਾਂ ਨੇ ਪਾਕਿਸਤਾਨ ਵੱਲੋਂ ਕੀਤੀ ਜਾਣ ਵਾਲੀ ਗੋਲਾਬਾਰੀ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਗੋਲਾਬਾਰੀ ਦੀਆਂ ਘਟਨਾਵਾਂ 'ਚ ਕਾਫੀ ਵਾਧਾ ਕੀਤਾ ਗਿਆ ਹੈ ਕਈ ਦਿਨਾਂ ਤੋਂ ਪਾਕਿਸਤਾਨ ਜਿਥੇ ਜੰਮੂ 'ਚ ਹੀਰਾਨਗਰ, ਕਾਨਾਚਕ, ਅਖਨੂਰ ਪੁੰਛ ਰਾਜੋਰੀ 'ਚ ਗੋਲਾਬਾਰੀ ਕਰ ਰਿਹਾ ਹੈ। ਉਥੇ ਹੀ ਕਸ਼ਮੀਰ ਦੇ ਉੜੀ ਤੰਗਧਾਰਾ ਆਦਿ 'ਚ ਵੀ ਗੋਲਾਬਾਰੀ 'ਚ ਵਾਧਾ ਕੀਤਾ ਗਿਆ ਹੈ।


Inder Prajapati

Content Editor

Related News