ਇੱਥੇ ਲੱਗਾ ਦੁਨੀਆ ਦਾ ਸਭ ਤੋਂ ਲੰਬਾ ਟ੍ਰੈਫਿਕ ਜਾਮ, ਲੱਖਾਂ ਲੋਕ ਫਸੇ
Monday, Feb 10, 2025 - 02:48 PM (IST)
![ਇੱਥੇ ਲੱਗਾ ਦੁਨੀਆ ਦਾ ਸਭ ਤੋਂ ਲੰਬਾ ਟ੍ਰੈਫਿਕ ਜਾਮ, ਲੱਖਾਂ ਲੋਕ ਫਸੇ](https://static.jagbani.com/multimedia/2025_2image_14_47_57003529681.jpg)
ਪ੍ਰਯਾਗਰਾਜ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਮਹਾਕੁੰਭ ਮੇਲੇ ਵਿਚ ਸ਼ਾਮਲ ਹੋਣ ਲਈ ਲੱਖਾਂ ਲੋਕ ਆ ਰਹੇ ਹਨ। ਇੰਨੇ ਸਾਰੇ ਵਾਹਨਾਂ ਦੇ ਆਉਣ ਕਾਰਨ ਸੜਕਾਂ 300 ਕਿਲੋਮੀਟਰ ਤੱਕ ਜਾਮ ਹੋ ਗਈਆਂ ਹਨ। ਲੋਕ ਆਪਣੀਆਂ ਕਾਰਾਂ ਵਿਚ ਹੀ ਫਸੇ ਰਹੇ ਅਤੇ ਮੇਲੇ ਵਿਚ ਸ਼ਾਮਲ ਹੋਣ ਦੀ ਉਡੀਕ ਕਰਦੇ ਰਹੇ। ਆਲਮ ਇਹ ਹੈ ਕਿ ਕਈ ਵਾਹਨ ਸੜਕਾਂ 'ਤੇ ਹੀ ਰੁੱਕੇ ਹੋਏ ਹਨ। ਸੜਕਾਂ ਹੀ ਪਾਰਕਿੰਗ ਸਥਲ ਵਿਚ ਬਦਲ ਚੁੱਕੀਆਂ ਹਨ। ਜਿਸ ਨੂੰ ਸੋਸ਼ਲ ਮੀਡੀਆ ਯੂਜ਼ਰਸ ਨੇ "ਦੁਨੀਆ ਦਾ ਸਭ ਤੋਂ ਵੱਡਾ ਟ੍ਰੈਫਿਕ ਜਾਮ" ਕਿਹਾ। ਮਹਾਕੁੰਭ ਮੇਲੇ 'ਚ ਸ਼ਾਮਲ ਹੋਣ ਲਈ ਲੱਖਾਂ ਦੀ ਗਿਣਤੀ 'ਚ ਲੋਕਾਂ ਦੀ ਆਮਦ ਕਾਰਨ ਟਰੈਫਿਕ ਜਾਮ ਲੱਗ ਗਿਆ। ਮੱਧ ਪ੍ਰਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਾਹਨਾਂ ਸਮੇਤ 200-300 ਕਿਲੋਮੀਟਰ ਤੱਕ ਜਾਮ ਫੈਲ ਗਿਆ। ਜਾਮ ਕਾਰਨ ਪੁਲਸ ਨੂੰ ਕਈ ਜ਼ਿਲ੍ਹਿਆਂ ਵਿਚ ਆਵਾਜਾਈ ਠੱਪ ਕਰਨੀ ਪਈ ਅਤੇ ਲੋਕ ਕਈ ਘੰਟੇ ਸੜਕਾਂ ’ਤੇ ਫਸੇ ਰਹੇ।
ਇਹ ਵੀ ਪੜ੍ਹੋ- ਮੁੰਡੇ ਦਾ 'CIBIL ਸਕੋਰ' ਸੀ ਘੱਟ, ਕੁੜੀ ਵਾਲਿਆਂ ਨੇ ਤੋੜ 'ਤਾ ਵਿਆਹ
ਮੱਧ ਪ੍ਰਦੇਸ਼ ਵਿਚ ਪ੍ਰਯਾਗਰਾਜ ਵਿੱਚ ਭਾਰੀ ਆਵਾਜਾਈ ਅਤੇ ਭੀੜ ਤੋਂ ਬਚਣ ਲਈ ਸੈਂਕੜੇ ਵਾਹਨਾਂ ਨੂੰ ਰੋਕਿਆ ਗਿਆ। ਇਹ ਵਾਹਨ ਪ੍ਰਯਾਗਰਾਜ ਵੱਲ ਜਾ ਰਹੇ ਸਨ। ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਪੁਲਸ ਨੇ ਵਾਹਨਾਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਹੈ। ਕਟਨੀ ਜ਼ਿਲੇ ਦੀ ਪੁਲਸ ਨੇ ਵਾਹਨਾਂ ਨੂੰ ਸੋਮਵਾਰ ਤੱਕ ਆਵਾਜਾਈ ਬੰਦ ਰੱਖਣ ਦਾ ਐਲਾਨ ਕੀਤਾ ਹੈ, ਜਦਕਿ ਪੁਲਸ ਨੇ ਵਾਹਨਾਂ ਨੂੰ ਕਟਨੀ ਅਤੇ ਜਬਲਪੁਰ ਵੱਲ ਮੁੜਨ ਅਤੇ ਉਥੇ ਹੀ ਰੁਕਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ- ਸੇਵਾਮੁਕਤ CMO ਦੇ ਪੁੱਤ ਨੇ ਭੈਣ ਅਤੇ ਭਾਣਜੀ ਨੂੰ ਮਾਰੀਆਂ ਗੋਲੀਆਂ
ਪੁਲਸ ਨੇ ਕਿਹਾ ਕਿ ਅੱਜ ਪ੍ਰਯਾਗਰਾਜ ਵੱਲ ਜਾਣਾ ਮੁਸ਼ਕਲ ਹੈ ਕਿਉਂਕਿ ਇੱਥੇ 200-300 ਕਿਲੋਮੀਟਰ ਲੰਬਾ ਟ੍ਰੈਫਿਕ ਜਾਮ ਹੈ। ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ 'ਚ ਮੱਧ ਪ੍ਰਦੇਸ਼ ਦੇ ਕਟਨੀ, ਜਬਲਪੁਰ, ਮੈਹਰ ਅਤੇ ਰੀਵਾ ਜ਼ਿਲ੍ਹਿਆਂ 'ਚ ਹਜ਼ਾਰਾਂ ਕਾਰਾਂ ਅਤੇ ਟਰੱਕ ਸੜਕਾਂ 'ਤੇ ਲੰਬੀਆਂ ਕਤਾਰਾਂ 'ਚ ਖੜ੍ਹੇ ਦਿਖਾਈ ਦਿੱਤੇ। ਚਸ਼ਮਦੀਦਾਂ ਨੇ ਦੱਸਿਆ ਹੈ ਕਿ ਮੱਧ ਪ੍ਰਦੇਸ਼-ਯੂ.ਪੀ. ਸਰਹੱਦ 'ਤੇ ਸਥਿਤ ਰੀਵਾ ਜ਼ਿਲ੍ਹੇ ਦੇ ਕਟਨੀ ਤੋਂ ਚੱਕਘਾਟ ਤੱਕ ਲਗਭਗ 250 ਕਿਲੋਮੀਟਰ ਲੰਬੇ ਹਿੱਸੇ 'ਤੇ ਭਾਰੀ ਟ੍ਰੈਫਿਕ ਜਾਮ ਹੈ। ਯਾਤਰੀਆਂ ਨੇ ਇਸ ਜਾਮ ਦੀ ਸ਼ਿਕਾਇਤ ਸੋਸ਼ਲ ਮੀਡੀਆ 'ਤੇ ਕੀਤੀ ਹੈ। ਇਕ ਯੂਜ਼ਰ ਨੇ ਲਿਖਿਆ, "ਜਬਲਪੁਰ ਤੋਂ ਪਹਿਲਾਂ 15 ਕਿਲੋਮੀਟਰ ਲੰਬਾ ਟ੍ਰੈਫਿਕ ਜਾਮ... ਪ੍ਰਯਾਗਰਾਜ ਤੱਕ ਅਜੇ 400 ਕਿਲੋਮੀਟਰ ਹੈ। ਮਹਾਕੁੰਭ ਵਿਚ ਆਉਣ ਤੋਂ ਪਹਿਲਾਂ ਕਿਰਪਾ ਕਰਕੇ ਟ੍ਰੈਫਿਕ ਸਥਿਤੀ ਬਾਰੇ ਜਾਣਕਾਰੀ ਲਓ!
ਇਹ ਵੀ ਪੜ੍ਹੋ- ਲਾੜਾ ਪਰਿਵਾਰ ਨੇ ਛਪਵਾਇਆ ਵਿਆਹ ਦਾ ਅਨੋਖਾ ਕਾਰਡ, ਪੜ੍ਹ ਕੇ ਲੋਕ ਹੋਏ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8