30 ਔਰਤਾਂ ਨੂੰ ਹਵਸ ਦਾ ਸ਼ਿਕਾਰ ਬਣਾ 15 ਦਾ ਕਤਲ ਕਰਨ ਵਾਲੇ ਨੇ ਕੀਤਾ ਆਪਣਾ ਅੰਤ

Wednesday, Feb 28, 2018 - 04:04 PM (IST)

30 ਔਰਤਾਂ ਨੂੰ ਹਵਸ ਦਾ ਸ਼ਿਕਾਰ ਬਣਾ 15 ਦਾ ਕਤਲ ਕਰਨ ਵਾਲੇ ਨੇ ਕੀਤਾ ਆਪਣਾ ਅੰਤ

ਨੈਸ਼ਨਲ — ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਜੈਸ਼ੰਕਰ ਉਰਫ ਲੇਡੀ ਕਿਲਰ ਨੇ ਮੰਗਲਵਾਰ ਨੂੰ ਜੇਲ ਅੰਦਰ ਆਤਮ ਹੱਤਿਆ ਕਰ ਲਈ। ਇਸ ਖਤਰਨਾਕ ਅਪਰਾਧੀ ਨੂੰ ਬੇਂਗਲੁਰੂ ਦੇ ਪਰਪੱਨਾ ਅਗਰਹਾਰਾ ਜੇਲ 'ਚ ਰੱਖਿਆ ਗਿਆ ਸੀ, ਜਿਥੇ ਉਸਨੇ ਟੁੱਟੇ ਹੋਏ ਸ਼ੇਵਿੰਗ ਬਲੇਡ ਨਾਲ ਆਪਣਾ ਗਲਾ ਕੱਟ ਕੇ ਆਪਣੀ ਜਾਨ ਦੇ ਦਿੱਤੀ। ਜੈਸ਼ੰਕਰ 'ਤੇ 15 ਕਤਲ ਅਤੇ 30 ਰੇਪ ਦੇ ਕੇਸਾਂ ਦਾ ਦੋਸ਼ ਸੀ। ਜੈਸ਼ੰਕਰ ਔਰਤਾਂ ਨੂੰ ਇਕੱਲਾ ਦੇਖ ਕੇ ਉਨ੍ਹਾਂ ਨਾਲ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੰਦਾ ਸੀ। 2017 'ਚ ਇਸ 'ਤੇ ਸਾਈਕੋ ਸ਼ੰਕਰ ਦੇ ਨਾਮ 'ਤੇ ਕੰਨੜ ਫਿਲਮ ਵੀ ਬਣ ਚੁੱਕੀ ਹੈ। 
ਮੰਗਲਵਾਰ ਦੀ ਰਾਤ ਕੁਝ ਕੈਦੀਆਂ ਨੇ ਸ਼ੰਕਰ ਨੂੰ ਖੂਨ ਨਾਲ ਲੱਥਪੱਥ ਦੇਖਿਆ ਜਿਸਦੀ ਜਾਣਕਾਰੀ ਪੁਲਸ ਅਧਿਕਾਰੀਆਂ ਨੂੰ ਦਿੱਤੀ ਗਈ। ਜੈਸ਼ੰਕਰ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ  ਘੋਸ਼ਿਤ ਕਰ ਦਿੱਤਾ। ਜੇਲ ਅਧਿਕਾਰੀਆਂ ਅਨੁਸਾਰ ਜੈਸ਼ੰਕਰ ਨੇ ਇਕ ਨਾਈ ਕੋਲੋਂ ਬਲੇਡ ਚੋਰੀ ਕੀਤਾ ਸੀ, ਜਿਸ ਨੂੰ ਆਪਣੀ ਕਮੀਜ਼ ਵਿਚ ਲੁਕਾ ਦੇ ਰੱਖਦਾ ਸੀ। ਇਸ ਕਾਰਨ ਉਸਨੂੰ ਇਕ ਵੱਖਰੇ ਸੈੱਲ ਵਿਚ ਰੱਖਿਆ ਜਾਂਦਾ ਸੀ। ਉਸ ਦੇ ਕੋਲ ਜਾਣ ਦੀ ਆਗਿਆ ਕਿਸੇ ਨੂੰ ਵੀ ਨਹੀਂ ਸੀ।
ਜ਼ਿਕਰਯੋਗ ਹੈ ਕਿ 2013 'ਚ ਜੈਸ਼ੰਕਰ ਚਾਦਰ ਦੇ ਸਹਾਰੇ ਦੀਵਾਰ ਟੱਪ ਕੇ ਜੇਲ 'ਚੋਂ ਭੱਜ ਗਿਆ ਸੀ। ਫਿਰ ਇਸ ਨੂੰ ਬੇਂਗਲੁਰੂ ਪੁਲਸ ਨੇ ਦੌਬਾਰਾ ਗ੍ਰਿਫਤਾਰ ਕਰ ਲਿਆ ਸੀ। 8ਵੀਂ ਜਮਾਤ ਤੱਕ ਪੜ੍ਹਣ ਤੋਂ ਬਾਅਦ ਸ਼ੰਕਰ ਨੇ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਪੁਲਸ ਦੀਆਂ ਨਜ਼ਰਾਂ 'ਚ ਉਸ ਸਮੇਂ ਆਇਆ ਜਦੋਂ 23 ਅਗਸਤ 2009 ਨੂੰ ਉਸਨੇ ਇਕ ਕਾਨਸਟੇਬਲ ਐੱਮ. ਜੈਮਣੀ ਦਾ ਬਲਾਤਕਾਰ ਕਰਕੇ ਉਸਦੀ ਹੱਤਿਆ ਕਰ ਦਿੱਤੀ ਸੀ। ਜੈਮਣੀ ਉਸ ਸਮੇਂ ਉਪ ਮੁੱਖ ਮੰਤਰੀ ਰਹੇ ਐੱਮ.ਕੇ. ਸਟਾਲਿਨ ਦੇ ਦੌਰੇ ਦੀ ਸੁਰੱਖਿਆ ਵਿਵਸਥਾ ਲਈ ਤਾਇਨਾਤ ਸੀ। ਪੁਲਸ ਨੇ ਉਸਨੂੰ ਗ੍ਰਿਫਤਾਰ ਕਰਕੇ ਕੋਅੰਬਟੂਰ ਜੇਲ ਭੇਜ ਦਿੱਤਾ ਸੀ। ਪੁਲਸ ਪੁੱਛਗਿੱਛ ਦੌਰਾਨ ਉਸਨੇ ਕਈ ਰੇਪ ਅਤੇ ਕਤਲ ਦਾ ਖੁਲਾਸਾ ਕੀਤਾ। ਉਹ ਲਗਭਗ 30 ਬਲਾਤਕਾਰ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕਾ ਸੀ।

 


Related News