ਤੇਲੰਗਾਨਾ ’ਚ 30 IPS ਅਧਿਕਾਰੀਆਂ ਦੇ ਤਬਾਦਲੇ, ਆਨੰਦ ਹੈਦਰਾਬਾਦ ਦੇ ਨਵੇਂ ਪੁਲਸ ਕਮਿਸ਼ਨਰ ਨਿਯੁਕਤ
Saturday, Dec 25, 2021 - 10:51 AM (IST)
ਹੈਦਰਾਬਾਦ (ਭਾਸ਼ਾ)— ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਅਧਿਕਾਰੀਆਂ ਦਾ ਵੱਡੇ ਪੈਮਾਨੇ ’ਤੇ ਤਬਾਦਲੇ ਕਰਦੇ ਹੋਏ ਤੇਲੰਗਾਨਾ ਸਰਕਾਰ ਨੇ ਸੀ. ਵੀ. ਆਨੰਦ ਨੂੰ ਸ਼ਹਿਰ ਪੁਲਸ ਕਮਿਸ਼ਨਰ ਨਿਯੁਕਤ ਕੀਤਾ ਹੈ। ਜਦਕਿ ਆਊਟਗੋਇੰਗ ਪੁਲਸ ਕਮਿਸ਼ਨਰ ਅੰਜਨੀ ਕੁਮਾਰ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ. ਸੀ. ਬੀ.) ਦਾ ਜਨਰਲ ਡਾਇਰੈਕਟਰ ਬਣਾਇਆ ਗਿਆ ਹੈ।
ਮੁੱਖ ਸਕੱਤਰ ਸੋਮੇਸ਼ ਕੁਮਾਰ ਵਲੋਂ ਸ਼ੁੱਕਰਵਾਰ ਰਾਤ ਜਾਰੀ ਸਰਕਾਰੀ ਆਦੇਸ਼ ਮੁਤਾਬਕ ਕੁਝ ਜ਼ਿਲ੍ਹਿਆਂ ਦੇ ਪੁਲਸ ਮੁਖੀਆਂ ਸਮੇਤ 30 ਆਈ. ਪੀ. ਐੱਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। 1991 ਬੈਚ ਦੇ ਅਧਿਕਾਰੀ ਆਨੰਦ ਕੇਂਦਰ ਵਿਚ ਸੇਵਾਵਾਂ ਦੇਣ ਮਗਰੋਂ ਆਪਣੀ ਨਿਯੁਕਤੀ ਦੀ ਉਡੀਕ ਕਰ ਰਹੇ ਸਨ। ਆਨੰਦ ਇਸ ਤੋਂ ਪਹਿਲਾਂ ਸਾਈਬਰਾਬਾਦ ਦੇ ਪੁਲਸ ਕਮਿਸ਼ਨਰ ਦੇ ਤੌਰ ’ਤੇ ਸੇਵਾਵਾਂ ਦੇ ਚੁੱਕੇ ਹਨ। ਇਸ ਤੋਂ ਇਲਾਵਾ ਵਧੀਕ ਪੁਲਸ ਕਮਿਸ਼ਨਰ, ਹੈਦਰਾਬਾਦ (ਅਪਰਾਧ) ਸ਼ਿਖਾ ਗੋਇਲ ਨੂੰ ਏ. ਸੀ. ਬੀ. ਦੀ ਡਾਇਰੈਕਟਰ ਨਿਯੁਕਤਾ ਗਿਆ।