ਮੱਧ ਪ੍ਰਦੇਸ਼ ''ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ''ਚ 3 ਇਨਾਮੀ ਨਕਸਲੀ ਢੇਰ

06/20/2022 1:15:39 PM

ਭੋਪਾਲ (ਭਾਸ਼ਾ)- ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ 'ਚ ਸੋਮਵਾਰ ਸਵੇਰੇ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ 30 ਲੱਖ ਰੁਪਏ ਤੋਂ ਵੱਧ ਦੇ ਤਿੰਨ ਇਨਾਮੀ ਨਕਸਲੀ ਮਾਰੇ ਗਏ। ਰਾਜ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਇਹ ਜਾਣਕਾਰੀ ਦਿੱਤੀ। ਮਾਰੇ ਗਏ ਨਕਸਲੀਆਂ 'ਚ ਇਕ ਔਰਤ ਵੀ ਸ਼ਾਮਲ ਹੈ। ਮਿਸ਼ਰਾ ਨੇ ਕਿਹਾ ਕਿ ਮੁਕਾਬਲਾ ਸੂਬੇ ਦੀ ਰਾਜਧਾਨੀ ਭੋਪਾਲ ਤੋਂ ਕਰੀਬ 450 ਕਿਲੋਮੀਟਰ ਦੂਰ ਬਾਲਾਘਾਟ ਜ਼ਿਲ੍ਹੇ ਦੇ ਬਹੇਲਾ ਥਾਣਾ ਖੇਤਰ 'ਚ ਹੋਇਆ। ਉਨ੍ਹਾਂ ਕਿਹਾ,''ਪੁਲਸ ਦੀ ਹਾਕ ਫੋਰਸ ਅਤੇ ਨਕਸਲੀਆਂ ਦਰਮਿਆਨ ਮੁਕਾਬਲੇ 'ਚ ਤਿੰਨ ਇਨਾਮੀ ਨਕਸਲੀ ਮਾਰੇ ਗਏ।''

ਇਹ ਵੀ ਪੜ੍ਹੋ : ਰੋਹਤਕ ਦੀ ਸ਼ਨੈਣ ਬਣੀ NDA ਪ੍ਰੀਖਿਆ ਪਾਸ ਕਰਨ ਵਾਲੀ ਦੇਸ਼ ਦੀ ਪਹਿਲੀ ਮੁਟਿਆਰ

ਉਨ੍ਹਾਂ ਕਿਹਾ ਕਿ ਜਿਸ ਇਲਾਕੇ 'ਚ ਮੁਕਾਬਲਾ ਹੋਇਆ, ਉਹ ਮਹਾਰਾਸ਼ਟਰ ਸਰਹੱਦ ਕੋਲ ਸਥਿਤ ਹੈ। ਮਿਸ਼ਰਾ ਨੇ ਦੱਸਿਆ ਕਿ ਮਾਰੇ ਗਏ ਨਕਸਲੀਆਂ ਦੀ ਪਛਾਣ ਉਨ੍ਹਾਂ ਦੀ ਡਿਵੀਜਨਲ ਕਮੇਟੀ ਦੇ ਮੈਂਬਰ ਨਾਗੇਸ਼ ਦੇ ਰੂਪ 'ਚ ਹੋਈ ਹੈ, ਜਿਸ 'ਤੇ 15 ਲੱਖ ਰੁਪਏ ਦਾ ਇਨਾਮ ਹੈ ਅਤੇ ਏਰੀਆ ਕਮਾਂਡਰ ਮਨੋਜ ਅਤੇ ਇਕ ਮਹਿਲਾ ਰਾਮੇ, ਦੋਹਾਂ 'ਤੇ 8-8 ਲੱਖ ਰੁਪਏ ਦਾ ਇਨਾਮ ਹੈ। ਉਨ੍ਹਾਂ ਕਿਹਾ ਕਿ ਹਾਕ ਫੋਰਸ ਸਾਰੇ ਨਕਸਲ ਪ੍ਰਭਾਵਿਤ ਇਲਾਕਿਆਂ 'ਚ ਸਰਗਰਮ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News