ਟਰੱਕ ਦੀ ਲਪੇਟ ''ਚ ਆਉਣ ਨਾਲ ਦੋ ਨਾਬਾਲਗਾਂ ਸਣੇ 3 ਲੋਕਾਂ ਦੀ ਮੌਤ

Friday, Oct 04, 2024 - 12:29 AM (IST)

ਟਰੱਕ ਦੀ ਲਪੇਟ ''ਚ ਆਉਣ ਨਾਲ ਦੋ ਨਾਬਾਲਗਾਂ ਸਣੇ 3 ਲੋਕਾਂ ਦੀ ਮੌਤ

ਸੋਨਭੱਦਰ — ਜ਼ਿਲ੍ਹੇ ਦੇ ਚੋਪਨ ਥਾਣਾ ਖੇਤਰ ਦੇ ਇਕ ਪਿੰਡ 'ਚ ਵੀਰਵਾਰ ਨੂੰ ਇਕ ਟਰੱਕ ਦੀ ਲਪੇਟ 'ਚ ਆਉਣ ਨਾਲ ਦੋ ਨਾਬਾਲਗਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਇਲਾਕਾ ਅਧਿਕਾਰੀ ਚਾਰੂ ਦਿਵੇਦੀ ਨੇ ਦੱਸਿਆ, "ਅੰਸ਼ੂ (27) ਸਾਲਖਨ ਪਿੰਡ ਵਿੱਚ ਇੱਕ ਢਾਬੇ ਦੇ ਕੋਲ ਘਰ ਦੇ ਸਾਹਮਣੇ ਖੜੀ ਸੀ। ਦੋ ਬੱਚੇ ਅੰਸ਼ (6) ਅਤੇ ਜਸਵੀਨ (4) ਨੇੜੇ ਖੇਡ ਰਹੇ ਸਨ ਜਦੋਂ ਉਹ ਚੋਪਨ ਵੱਲ ਤੇਜ਼ ਰਫ਼ਤਾਰ ਨਾਲ ਆ ਰਹੇ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।'' ਟਰੱਕ ਡਰਾਈਵਰ ਸ਼ਰਾਬੀ ਪਾਇਆ ਗਿਆ ਅਤੇ ਪੁਲਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।


author

Inder Prajapati

Content Editor

Related News