ਭਾਰਤੀ ਹਵਾਈ ਫੌਜ ਲਈ ਫ਼ਰਾਂਸ ਤੋਂ 5 ਨਵੰਬਰ ਨੂੰ ਭਾਰਤ ਆ ਰਹੇ 3 ਹੋਰ ਰਾਫੇਲ ਜੈੱਟ
Tuesday, Nov 03, 2020 - 11:16 PM (IST)
ਨਵੀਂ ਦਿੱਲੀ - ਭਾਰਤੀ ਹਵਾਈ ਫੌਜ ਦੀ ਸ਼ਕਤੀ ਲਗਾਤਾਰ ਵੱਧਦੀ ਜਾ ਰਹੀ ਹੈ। ਮੋਦੀ ਸਰਕਾਰ 'ਚ ਭਾਰਤੀ ਹਵਾਈ ਫੌਜ 'ਚ 29 ਜੁਲਾਈ ਨੂੰ ਫ਼ਰਾਂਸ ਤੋਂ ਆਬੂ ਧਾਬੀ ਹੁੰਦੇ ਹੋਏ ਪੰਜ ਰਾਫੇਲ ਜੈੱਟ ਦਾ ਪਹਿਲਾ ਬੈਚ ਅੰਬਾਲਾ ਪਹੁੰਚਿਆ ਸੀ ਜੋ ਕਿ 10 ਸਤੰਬਰ ਨੂੰ ਇਸ ਜੈੱਟਸ ਨੂੰ ਰਸਮੀ ਤੌਰ 'ਤੇ ਆਈ.ਏ.ਐੱਫ. 'ਚ ਸ਼ਾਮਲ ਕੀਤਾ ਗਿਆ ਹੈ। ਉਥੇ ਹੀ ਹੁਣ 5 ਨਵੰਬਰ ਦੀ ਸ਼ਾਮ ਤੱਕ ਤਿੰਨ ਹੋਰ ਰਾਫੇਲ ਜੈੱਟ ਜਹਾਜ਼ ਭਾਰਤ ਪਹੁੰਚ ਜਾਣਗੇ। ਇਹ ਰਾਫੇਲ ਬੁੱਧਵਾਰ ਦੀ ਸ਼ਾਮ ਤੱਕ ਅੰਬਾਲਾ ਪੁੱਜਣ ਵਾਲੇ ਹਨ।
ਜ਼ਿਕਰਯੋਗ ਹੈ ਕਿ ਇਹ ਤਿੰਨਾਂ ਰਾਫੇਲ ਫ਼ਰਾਂਸ ਤੋਂ ਸਿੱਧੇ ਭਾਰਤ ਆਉਣਗੇ ਅਤੇ ਰਸਤੇ 'ਚ ਇਹ ਕਿਤੇ ਨਹੀਂ ਰੁਕਣਗੇ। ਤੁਹਾਨੂੰ ਦੱਸ ਦਈਏ ਕਿ 7 ਰਾਫੇਲ ਫਾਈਟਰ ਜੈੱਟਸ 'ਤੇ ਪਹਿਲਾਂ ਹੀ ਆਈ.ਏ.ਐੱਫ. ਦੇ ਪਾਇਲਟ ਫ਼ਰਾਂਸ 'ਚ ਟ੍ਰੇਨਿੰਗ ਲੈ ਰਹੇ ਹਨ। 3 ਰਾਫੇਲ ਜੈੱਟ ਜਨਵਰੀ 'ਚ, 3 ਫਰਵਰੀ 'ਚ ਅਤੇ 7 ਰਾਫੇਲ ਜੈੱਟ ਅਪ੍ਰੈਲ 'ਚ ਆਉਣਗੇ ਤਾਂ ਅਪ੍ਰੈਲ 2021 ਤੱਕ ਆਈ.ਏ.ਐੱਫ ਦੇ ਕੋਲ 21 ਰਾਫੇਲ ਜੈੱਟ ਹੋ ਜਾਣਗੇ। ਅੰਬਾਲਾ ਸਥਿਤ ਸਕਵਾਡਰਨ ਨੰਬਰ 17 'ਚ 18 ਰਾਫੇਲ ਤਾਇਨਾਤ ਰਹਿਣਗੇ ਤਾਂ ਤਿੰਨ ਰਾਫੇਲ ਜੈੱਟਸ ਨੂੰ ਨਾਰਥ ਬੰਗਾਲ ਦੇ ਹਾਸ਼ਿਮਾਰਾ ਏਅਰਬੇਸ 'ਤੇ ਤਾਇਨਾਤ ਕੀਤਾ ਜਾਵੇਗਾ। ਇਹ ਏਅਰਬੇਸ ਪੂਰਬੀ ਮੋਰਚੇ 'ਤੇ ਹੈ ਅਤੇ ਪਿਛਲੇ ਅਪ੍ਰੈਲ ਮਹੀਨੇ ਤੋਂ ਚੀਨ ਨਾਲ ਭਾਰਤ ਦੀਆਂ ਸਰਹੱਦਾਂ 'ਤੇ ਹੋ ਰਹੀ ਘੁਸਪੈਠ ਤੋਂ ਨਜਿੱਠਣ 'ਚ ਕਾਫ਼ੀ ਸਹਾਇਕ ਹੋਣਗੇ। ਇਨ੍ਹਾਂ ਦੇ ਰਾਫੇਲ ਦੇ ਇੰਡੀਅਨ ਏਅਰ ਫੋਰਸ 'ਚ ਸ਼ਾਮਲ ਹੋਣ ਨਾਲ ਸਾਡੀ ਫੌਜ ਦੀ ਤਾਕਤ ਕਈ ਗੁਣਾ ਵੱਧ ਜਾਵੇਗੀ।