ਹਵਾਈ ਫੌਜ ਦੀ ਤਾਕਤ ਨੂੰ ਮਿਲੀ ਨਵੀਂ ਮਜ਼ਬੂਤੀ, ਭਾਰਤ ਪਹੁੰਚੇ 3 ਹੋਰ ਰਾਫੇਲ ਜਹਾਜ਼

Thursday, Apr 01, 2021 - 02:30 AM (IST)

ਹਵਾਈ ਫੌਜ ਦੀ ਤਾਕਤ ਨੂੰ ਮਿਲੀ ਨਵੀਂ ਮਜ਼ਬੂਤੀ, ਭਾਰਤ ਪਹੁੰਚੇ 3 ਹੋਰ ਰਾਫੇਲ ਜਹਾਜ਼

ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਦੀ ਤਾਕਤ ਵਿੱਚ ਚਾਰ ਗੁਣਾ ਵਾਧਾ ਹੋ ਗਿਆ ਹੈ। ਅੱਜ ਤਿੰਨ ਹੋਰ ਨਵੇਂ ਰਾਫੇਲ ਲੜਾਕੂ ਜੈੱਟ ਫ਼ਰਾਂਸ ਤੋਂ ਭਾਰਤ ਪੁੱਜ ਗਏ ਹਨ। ਗੁਜਰਾਤ ਦੇ ਜਾਮਨਗਰ ਬੇਸ ਵਿੱਚ ਰਾਤ ਕਰੀਬ 11 ਵਜੇ ਇਨ੍ਹਾਂ ਜਹਾਜ਼ਾਂ ਨੇ ਲੈਂਡ ਕੀਤਾ। ਫ਼ਰਾਂਸ ਤੋਂ ਨਿਕਲਣ ਤੋਂ ਬਾਅਦ ਤਿੰਨੇ ਰਾਫੇਲ ਜੈੱਟ ਬਿਨਾਂ ਕਿਤੇ ਰੁਕੇ ਸਿੱਧੇ ਭਾਰਤ ਪੁੱਜੇ ਹਨ। ਰਸਤੇ ਵਿੱਚ ਯੂ.ਏ.ਈ. ਦੀ ਮਦਦ ਤੋਂ ਇਨ੍ਹਾਂ ਵਿੱਚ ਏਅਰ-ਟੂ-ਏਅਰ ਰੀ-ਫਿਊਲਿੰਗ ਕਰਾਈ ਗਈ। 

ਭਾਰਤ ਵਿੱਚ ਰਾਫੇਲ ਜਹਾਜ਼ਾਂ ਦੀ ਚੌਥੀ ਖੇਪ ਦੀ ਲੈਂਡਿੰਗ ਹੋਣ ਤੋਂ ਬਾਅਦ ਹਵਾਈ ਫੌਜ ਵਲੋਂ ਜਾਰੀ ਕੀਤੇ ਗਏ ਅਧਿਕਾਰਿਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਯੂ.ਏ.ਈ. ਹਵਾਈ ਫੌਜ ਦੇ ਟੈਂਕਰਾਂ ਵੱਲੋਂ ਰਾਫੇਲ ਵਿੱਚ ਈਂਧਣ ਭਰਵਾਇਆ ਗਿਆ। ਇਹ ਦੋ ਹਵਾਈ ਫੌਜਾਂ ਵਿਚਾਲੇ ਮਜ਼ਬੂਤ ਸਬੰਧਾਂ ਵਿੱਚ ਇੱਕ ਹੋਰ ਮੀਲ ਦਾ ਪੱਥਰ ਸਾਬਤ ਹੋਵੇਗਾ। 

ਇਹ ਵੀ ਪੜ੍ਹੋ- ਮਮਤਾ ਬੈਨਰਜੀ 'ਤੇ ਮੁੜ ਹਮਲਾ! ਬੋਲੀਂ- ਚੋਣਾਂ ਖ਼ਤਮ ਹੋਣ ਦਿਓ, ਵੇਖਦੀ ਹਾਂ ਕੌਣ ਤੈਨੂੰ ਬਚਾਉਂਦਾ ਹੈ

ਪੰਜ ਰਾਫੇਲ ਜਹਾਜ਼ਾਂ ਦਾ ਪਹਿਲਾ ਜੱਥਾ 29 ਜੁਲਾਈ 2020 ਨੂੰ ਭਾਰਤ ਪਹੁੰਚਿਆ ਸੀ। ਇਸ ਤੋਂ ਕਰੀਬ ਚਾਰ ਸਾਲ ਪਹਿਲਾਂ ਫ਼ਰਾਂਸ ਤੋਂ 59,000 ਕਰੋਡ਼ ਰੁਪਏ ਵਿੱਚ 36 ਰਾਫੇਲ ਜਹਾਜ਼ ਖਰੀਦਣ ਦਾ ਸੌਦਾ ਕੀਤਾ ਗਿਆ ਸੀ। ਇਨ੍ਹਾਂ ਜਹਾਜ਼ਾਂ ਨੂੰ ਪਿਛਲੇ ਸਾਲ 10 ਸਤੰਬਰ ਨੂੰ ਅੰਬਾਲਾ ਵਿੱਚ ਇੱਕ ਪ੍ਰੋਗਰਾਮ ਵਿੱਚ ਅਧਿਕਾਰਿਕ ਰੂਪ ਨਾਲ ਭਾਰਤੀ ਹਵਾਈ ਫੌਜ ਵਿੱਚ ਸ਼ਾਮਲ ਕੀਤਾ ਗਿਆ। ‍ਤਿੰਨ ਰਾਫੇਲ ਦਾ ਦੂਜਾ ਜੱਥਾ ਤਿੰਨ ਨਵੰਬਰ ਨੂੰ ਭਾਰਤ ਪਹੁੰਚਿਆ ਸੀ ਜਦੋਂ ਕਿ 27 ਜਨਵਰੀ ਨੂੰ ਤਿੰਨ ਹੋਰ ਜਹਾਜ਼ ਹਵਾਈ ਫੌਜ ਨੂੰ ਮਿਲੇ ਸਨ। ਭਾਰਤ ਨੂੰ ਅਗਲੇ ਕੁੱਝ ਮਹੀਨਿਆਂ ਵਿੱਚ ਫ਼ਰਾਂਸ ਤੋਂ ਹੋਰ ਰਾਫੇਲ ਜਹਾਜ਼ ਮਿਲ ਸਕਦੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News