ਚਮੜਾ ਫੈਕਟਰੀ ''ਚ ਵੱਡਾ ਹਾਦਸਾ : ਜ਼ਹਿਰੀਲੀ ਗੈਸ ਦੀ ਲਪੇਟ ''ਚ ਆਉਣ ਨਾਲ 3 ਮਜ਼ਦੂਰਾਂ ਦੀ ਮੌਤ

Monday, Jun 13, 2022 - 04:24 PM (IST)

ਚਮੜਾ ਫੈਕਟਰੀ ''ਚ ਵੱਡਾ ਹਾਦਸਾ : ਜ਼ਹਿਰੀਲੀ ਗੈਸ ਦੀ ਲਪੇਟ ''ਚ ਆਉਣ ਨਾਲ 3 ਮਜ਼ਦੂਰਾਂ ਦੀ ਮੌਤ

ਕਰਨਾਲ- ਹਰਿਆਣਾ ਦੇ ਕਰਨਾਲ ਜ਼ਿਲ੍ਹੇ 'ਚ ਇਕ ਚਮੜਾ ਫੈਕਟਰੀ 'ਚ ਡੂੰਘੀ ਖੱਡ ਸਾਫ਼ ਕਰਨ ਦੌਰਾਨ ਜ਼ਹਿਰੀਲੀ ਗੈਸ ਚੜ੍ਹਨ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 2 ਲੋਕਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਦੂਜੇ ਨੂੰ ਬਚਾਉਣ ਲਈ ਤਿੰਨ ਲੋਕਾਂ ਦੀ ਮੌਤ ਹੋਈ ਹੈ। ਮਜ਼ਦੂਰਾਂ ਦੀ ਮੌਤ ਹੋਣ ਤੋਂ ਬਾਅਦ ਫੈਕਟਰੀ ਸੰਚਾਲਕ ਮੌਕੇ 'ਤੇ ਫਰਾਰ ਹੋ ਗਿਆ। ਕੁੰਜਪੁਰਾ ਥਾਣਾ ਪੁਲਸ ਮਾਮਲੇ ਦੀ ਜਾਂਚ 'ਚ ਲੱਗੀ ਹੈ। ਜਾਣਕਾਰੀ ਅਨੁਸਾਰ ਐਤਵਾਰ ਦੁਪਹਿਰ ਫੈਕਟਰੀ 'ਚ ਖੱਡ ਦੀ ਸਫ਼ਾਈ ਲਈ ਮਜ਼ਦੂਰ ਲਗਾਏ ਗਏ ਸਨ। ਪੁਲਸ ਅਨੁਸਾਰ ਪਹਿਲੇ ਇਕ ਮਜ਼ਦੂਰ ਖੱਡ 'ਚ ਗਿਆ ਤਾਂ ਉਹ ਬੇਹੋਸ਼ ਹੋ ਕੇ ਡਿੱਗ ਗਿਆ, ਉਸ ਨੂੰ ਬਚਾਉਣ ਲਈ ਦੂਜਾ ਮਜ਼ਦੂਰ ਵੀ ਖੱਡ 'ਚ ਚੱਲਾ ਗਿਆ। ਇਸ ਤਰ੍ਹਾਂ ਤੀਜਾ ਮਜ਼ਦੂਰ ਵੀ ਖੱਡ 'ਚ ਗਿਆ ਤਾਂ ਉਹ ਵੀ ਬੇਹੋਸ਼ ਹੋ ਕੇ ਡਿੱਗ ਗਿਆ। ਇਸ ਤੋਂ ਬਾਅਦ ਹੋਰ 2 ਮਜ਼ਦੂਰ ਵੀ ਖੱਡ 'ਚ ਗਏ ਤਾਂ ਉਨ੍ਹਾਂ ਨੂੰ ਵੀ ਜ਼ਹਿਰੀਲੀ ਗੈਸ ਚੜ੍ਹਨ ਨਾਲ ਚੱਕਰ ਆਉਣ ਲੱਗੇ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਉਨ੍ਹਾਂ ਸਾਰਿਆਂ ਨੂੰ ਬਾਹਰ ਕੱਢਿਆ। 2 ਐਂਬੂਲੈਂਸਾਂ ਰਾਹੀਂ 5 ਮਜ਼ਦੂਰਾਂ ਨੂੰ ਹਸਪਤਾਲ ਲਿਜਾਇਆ ਗਿਆ,ਜਿੱਥੇ 3 ਦੀ ਮੌਤ ਹੋ ਗਈ ਅਤੇ 2 ਦਾ ਇਲਾਜ ਚੱਲ ਰਿਹਾ ਹੈ।

ਮ੍ਰਿਤਕਾਂ ਦੀ ਪਛਾਣ ਸਤੀਸ਼, ਪਵਨ ਅਤੇ ਇਕ ਹੋਰ ਦੇ ਰੂਪ 'ਚ ਹੋਈ ਹੈ। ਹਾਦਸੇ 'ਚ ਜਾਨ ਗੁਆਉਣ ਵਾਲੇ ਮਜ਼ਦੂਰਾਂ ਦੇ ਪਰਿਵਾਰਾਂ 'ਚ ਮਾਤਮ ਦਾ ਮਾਹੌਲ ਹੈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਫੈਕਟਰੀ ਮਾਲਕ ਨੇ ਉਨ੍ਹਾਂ ਨਾਲ ਕਿਸੇ ਤਰ੍ਹਾ ਦਾ ਸਹਿਯੋਗ ਨਹੀਂ ਕੀਤਾ। ਤਿੰਨ ਮਜ਼ਦੂਰਾਂ ਦੀ ਮੌਤ ਹੋਣ ਦੇ ਬਾਵਜੂਦ ਇੱਥੇ ਪਹੁੰਚਿਆ ਵੀ ਨਹੀਂ ਹੈ। ਨਾਗਰਿਕ ਹਸਪਤਾਲ ਦੇ ਟਰਾਮਾ ਸੈਂਟਰ ਦੇ ਬਾਹਰ ਪੀੜਤ ਪਰਿਵਾਰ ਪਹੁੰਚ ਗਏ ਅਤੇ ਉਹ ਆਪਣਿਆਂ ਨੂੰ ਯਾਦ ਕਰਦੇ ਹੋਏ ਮਾਤਮ 'ਚ ਡੁੱਬੇ ਹੋਏ ਹਨ। ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਵਾਲਿਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।


author

DIsha

Content Editor

Related News