ਰਾਫੇਲ ਦੇ ਸਵਾਗਤ ਦੀ ਤਿਆਰੀ, ਅੰਬਾਲਾ ਏਅਰਬੇਸ ਦਾ 3 ਕਿ.ਮੀ. ਏਰੀਆ ਨੋ ਡਰੋਨ ਜ਼ੋਨ ਐਲਾਨ

07/28/2020 12:30:49 AM

ਚੰਡੀਗੜ੍ਹ - ਫ਼ਰਾਂਸ ਤੋਂ ਆ ਰਹੇ ਪੰਜ ਰਾਫੇਲ ਜਹਾਜ਼ਾਂ ਦਾ ਪਹਿਲਾ ਜੱਥਾ 29 ਜੁਲਾਈ ਨੂੰ ਭਾਰਤ ਪਹੁੰਚਿਆ। ਇਹ 5 ਰਾਫੇਲ ਜਹਾਜ਼ 7 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰ ਭਾਰਤ ਪਹੁੰਚਣਗੇ। ਇਨ੍ਹਾਂ ਰਾਫੇਲ ਜਹਾਜ਼ਾਂ ਨੂੰ ਅੰਬਾਲਾ 'ਚ ਭਾਰਤੀ ਹਵਾਈ ਫੌਜ ਦੇ ਬੇੜੇ 'ਚ ਸ਼ਾਮਲ ਕੀਤਾ ਜਾਣਾ ਹੈ। ਅੰਬਾਲਾ ਏਅਰ ਬੇਸ ਵੀ ਹੁਣ ਰਾਫੇਲ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹੈ।

ਰਾਫੇਲ ਜਹਾਜ਼ਾਂ ਦੇ ਭਾਰਤ ਆਉਣ ਦੇ ਮੱਦੇਨਜ਼ਰ ਅੰਬਾਲਾ ਏਅਰ ਬੇਸ ਲਈ ਸੁਰੱਖਿਆ ਦੇ ਪ੍ਰਬੰਧ ਵੀ ਸਖਤ ਕਰ ਦਿੱਤੇ ਹਨ। ਹੁਣ ਅੰਬਾਲਾ ਏਅਰਬੇਸ ਦੇ 3 ਕਿਲੋਮੀਟਰ ਦੇ ਦਾਇਰੇ ਨੂੰ ਨੋ ਡਰੋਨ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ। ਏਅਰਬੇਸ ਦੇ ਤਿੰਨ ਕਿਲੋਮੀਟਰ ਦੇ ਦਾਇਰੇ 'ਚ ਡਰੋਨ 'ਤੇ ਪੂਰੀ ਤਰ੍ਹਾਂ ਰੋਕ ਰਹੇਗੀ। ਜੇਕਰ ਕੋਈ ਇਸ ਦਾ ਉਲੰਘਣ ਕਰਦਾ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ।

ਅਸਲ 'ਚ, ਇੱਕ ਪਾਸੇ ਜਿੱਥੇ ਰਾਫੇਲ ਨੂੰ ਲੈ ਕੇ ਏਅਰਬੇਸ ਪਹਿਲਾਂ ਤੋਂ ਹੀ ਤਿਆਰ ਹੈ ਉਥੇ ਹੀ ਹੁਣ ਏਅਰ ਫੋਰਸ ਅਤੇ ਅੰਬਾਲਾ ਪ੍ਰਸ਼ਾਸਨ ਨੇ ਏਅਰਬੇਸ ਦੇ 3 ਕਿਲੋਮੀਟਰ ਦੇ ਦਾਇਰੇ ਨੂੰ ਨੋ ਡਰੋਨ ਜੋਨ ਐਲਾਨ ਕਰ ਦਿੱਤਾ ਹੈ। ਅੰਬਾਲਾ 'ਚ ਏਅਰਬੇਸ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਦੀ ਜਾਣਕਾਰੀ ਦਿੰਦੇ ਹੋਏ ਅੰਬਾਲਾ ਛਾਉਣੀ ਦੇ DSP ਰਾਮ ਕੁਮਾਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਅੰਬਾਲਾ ਲਈ ਮਾਣ ਦੀ ਗੱਲ ਹੈ ਅਤੇ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।


Inder Prajapati

Content Editor

Related News