ਆਗਰਾ-ਲਖਨਊ ਐਕਸਪ੍ਰੈੱਸ ਵੇਅ ’ਤੇ ਵੱਡਾ ਹਾਦਸਾ, 6 ਮਹੀਨੇ ਦੀ ਮਾਸੂਮ ਬੱਚੀ ਸਮੇਤ 3 ਦੀ ਮੌਤ
Thursday, Apr 28, 2022 - 10:37 AM (IST)

ਉਨਾਵ- ਉਨਾਵ ਦੇ ਆਗਰਾ-ਲਖਨਊ ਐਕਸਪ੍ਰੈੱਸ ਵੇਅ ’ਤੇ ਤੇਜ਼ ਰਫ਼ਤਾਰ ਦਾ ਕਹਿਰ ਵੇਖਣ ਨੂੰ ਮਿਲਿਆ ਹੈ। ਇੱਥੇ ਵਾਪਰੇ ਭਿਆਨਕ ਸੜਕ ਹਾਦਸੇ ’ਚ 3 ਲੋਕਾਂ ਦੀ ਮੌਤ ਹੋ ਗਈ ਅਤੇ 6 ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਇਹ ਹਾਦਸਾ ਉਨਾਵ ਦੇ ਬੰਗਰਮਾਊ ਕੋਤਵਾਲੀ ਖੇਤਰ ਦੇ ਖੰਬੌਲੀ ਪਿੰਡ ਨੇੜੇ ਇਕ ਤੇਜ਼ ਰਫ਼ਤਾਰ ਕਾਰ ਦੇ ਟਾਇਰ ਫਟਣ ਅਤੇ ਸੜਕ ’ਤੇ ਪਲਟ ਜਾਣ ਕਾਰਨ ਵਾਪਰਿਆ। ਇਸ ਦੌਰਾਨ ਕਾਰ ਸਵਾਰ 3 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚ ਮਹਿਲਾ-ਪੁਰਸ਼ ਅਤੇ 6 ਮਹੀਨੇ ਦੀ ਬੱਚੀ ਸ਼ਾਮਲ ਹੈ।
ਇਹ ਵੀ ਪੜ੍ਹੋ- ਗਾਜ਼ੀਆਬਾਦ: ਇੰਜੀਨੀਅਰਿੰਗ ਕਾਲਜ ’ਚ ਵੱਡਾ ਹਾਦਸਾ, ਲਿਫਟ ਟੁੱਟਣ ਨਾਲ 8 ਵਿਦਿਆਰਥੀ ਹੋਏ ਜ਼ਖਮੀ
ਹਾਦਸੇ ਵਾਲੀ ਥਾਂ ਦੇ ਵੀਡੀਓ ਫੁਟੇਜ ’ਚ ਕਾਰ ਨੂੰ ਨੁਕਸਾਨਿਆ ਵਿਖਾਇਆ ਗਿਆ ਹੈ। ਦਰਅਸਲ ਰਾਜਸਥਾਨ ਦੇ ਪਾਲੀ ਤੋਂ ਆਗਰਾ ਹੁੰਦੇ ਹੋਏ ਦੋ ਕਾਰਾਂ ਲਖਨਊ ਜਾ ਰਹੀਆਂ ਸਨ। ਬੁੱਧਵਾਰ ਰਾਤ ਐਕਸਪ੍ਰੈੱਸ ਵੇਅ ’ਤੇ ਅੱਗੇ ਚੱਲ ਰਹੀ ਕਾਰ ਦਾ ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ ਅਤੇ ਕਾਰ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ’ਚ ਪਾਲੀ ਵਾਸੀ ਕਮਲੇਸ਼ ਦੀ 6 ਮਹੀਨੇ ਦੀ ਬੱਚੀ ਅਤੇ ਰਾਜਕੁਮਾਰ ਦੀ ਬੇਟੀ ਚਿੰਤਨ (18) ਅਤੇ ਬੇਟਾ ਪਵਨੀ (23) ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ ਭਿਜਵਾਇਆ।
ਇਹ ਵੀ ਪੜ੍ਹੋ- ਰੈਸਟੋਰੈਂਟ ’ਚ ਬਾਊਂਸਰਾਂ ਵਲੋਂ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ, ਪਤਨੀ ਦਾ ਰੋ-ਰੋ ਬੁਰਾ ਹਾਲ
ਹਾਦਸੇ ਦੀ ਸ਼ਿਕਾਰ ਕਾਰ ਦੇ ਪਿੱਛੇ ਆ ਰਹੀਆਂ ਦੋ ਹੋਰ ਗੱਡੀਆਂ ਵੀ ਹਾਦਸੇ ਦਾ ਸ਼ਿਕਾਰ ਹੋ ਗਈਆਂ। ਦੋਹਾਂ ਕਾਰਾਂ ’ਚ ਸਵਾਰ 6 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਘਟਨਾ ਵਾਲੀ ਥਾਂ ’ਤੇ ਵਾਹਨਾਂ ’ਚ ਫਸੇ ਜ਼ਖਮੀਆਂ ਦੀ ਚੀਕ-ਪੁਰਾਕ ਮਚ ਗਈ। ਫ਼ਿਲਹਾਲ ਪੁਲਸ ਨੇ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ’ਚ ਇਲਾਜ ਲਈ ਭੇਜ ਦਿੱਤਾ ਹੈ। ਪੁਲਸ ਘਟਨਾ ਦੀ ਜਾਂਚ ’ਚ ਜੁਟੀ ਹੋਈ ਹੈ।
ਇਹ ਵੀ ਪੜ੍ਹੋ- ਮੇਰਠ: ਕੈਮੀਕਲ ਫੈਕਟਰੀ ’ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ