ਤਲਾਬ ''ਚ ਨਹਾਉਣ ਗਏ 3 ਬੱਚਿਆਂ ਦੀ ਡੁੱਬਣ ਨਾਲ ਮੌਤ, ਘਰਾਂ ''ਚ ਪਸਰਿਆ ਮਾਤਮ
Wednesday, Sep 02, 2020 - 02:57 PM (IST)

ਗੁਰੂਗ੍ਰਾਮ— ਹਰਿਆਣਾ ਦੇ ਨੂਹ ਜ਼ਿਲ੍ਹੇ 'ਚ ਵਾਪਰੀਆਂ ਦੋ ਵੱਖ-ਵੱਖ ਘਟਨਾਵਾਂ ਵਿਚ ਤਿੰਨ ਬੱਚਿਆਂ ਦੀ ਤਲਾਬ ਵਿਚ ਡੁੱਬਣ ਨਾਲ ਮੌਤ ਹੋ ਗਈ। ਤਿੰਨੋਂ ਹੀ ਬੱਚਿਆਂ ਦੀ ਮੌਤ 10 ਤੋਂ 15 ਸਾਲ ਦਰਮਿਆਨ ਹੈ। ਡੂੰਘੇ ਪਾਣੀ ਵਿਚ ਜਾਣ ਦੀ ਵਜ੍ਹਾ ਕਰ ਕੇ ਤਿੰਨਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਮਾਤਮ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਉਜੀਨਾ ਪਿੰਡ ਦੇ ਰਹਿਣ ਵਾਲੇ ਪਵਨ (13) ਪੁੱਤਰ ਓਮ ਪ੍ਰਕਾਸ਼ ਅਤੇ ਹੇਮੰਤ (15) ਪੁੱਤਰ ਨੇਤਰਾਮ ਮੰਗਲਵਾਰ ਦੀ ਦੁਪਹਿਰ ਨੂੰ ਕਰੀਬ 12 ਵਜੇ ਆਪਣੇ ਹੋਰ ਸਾਥੀਆਂ ਨਾਲ ਪਿੰਡ ਦੇ ਪਾਵਰ ਹਾਊਸ ਸਥਿਤ ਇਕ ਤਲਾਬ ਵਿਚ ਨਹਾਉਣ ਗਏ ਸਨ। ਇਸ ਦੌਰਾਨ ਪਵਨ ਅਤੇ ਹੇਮੰਤ ਡੂੰਘੇ ਪਾਣੀ ਵਿਚ ਚੱਲੇ ਗਏ ਅਤੇ ਡੁੱਬ ਗਏ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਉਥੇ ਹੀ ਦੂਜਾ ਮਾਮਲਾ ਨੂਹ ਜ਼ਿਲ੍ਹੇ ਦੇ ਮਾਲਬ ਪਿੰਡ ਦਾ ਹੈ। ਜਿੱਥੇ 6 ਸਾਲਾ ਰਿਹਾਨ ਪੁੱਤਰ ਮੁਹੰਮਦ ਨਿਸਾਰ ਸ਼ਾਮ 4 ਹੋਰ ਬੱਚਿਆਂ ਨਾਲ ਪਿੰਡ ਦੇ ਤਲਾਬ ਵਿਚ ਨਹਾਉਣ ਗਿਆ। ਇਸ ਦੌਰਾਨ ਹੋਰ ਸਾਰੇ ਬੱਚੇ ਘਰ ਵਾਪਸ ਆ ਗਏ ਪਰ ਰਿਹਾਨ ਘਰ ਨਹੀਂ ਪੁੱਜਾ। ਇਸ ਦੌਰਾਨ ਘਰ 'ਚ ਮਾਪਿਆਂ ਨੂੰ ਭਾਜੜਾਂ ਪੈ ਗਈਆਂ। ਉਨ੍ਹਾਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ ਪਰ ਕੋਈ ਪਤਾ ਨਹੀਂ ਲੱਗ ਸਕਿਆ। ਇਸ ਦਰਮਿਆਨ ਪਰਿਵਾਰ ਵਾਲੇ ਤਲਾਬ ਵੱਲ ਪਹੁੰਚੇ ਤਾਂ ਰਿਹਾਨ ਦੀਆਂ ਚੱਪਲਾਂ ਵੇਖ ਕੇ ਤਲਾਬ ਦੀ ਛਾਣਬੀਣ ਸ਼ੁਰੂ ਕੀਤੀ ਤਾਂ ਰਿਹਾਨ ਨੂੰ ਮ੍ਰਿਤਕ ਵੇਖਿਆ। ਮੰਗਲਵਾਰ ਨੂੰ ਜ਼ਿਲ੍ਹੇ ਵਿਚ ਹੋਈ ਇਨ੍ਹਾਂ ਘਟਨਾਵਾਂ ਨੇ ਸਾਰਿਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੋਹਾਂ ਹੀ ਪਿੰਡਾਂ 'ਚ ਮਾਤਮ ਛਾਇਆ ਹੋਇਆ ਹੈ। ਮਾਪਿਆਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੇ ਲਾਡਲੇ ਇਸ ਤਰ੍ਹਾਂ ਉਨ੍ਹਾਂ ਤੋਂ ਦੂਰ ਹੋ ਜਾਣਗੇ।