ਮੱਧ ਪ੍ਰਦੇਸ਼: ਥਾਣੇ ’ਤੇ ਹਮਲਾ ਕਰ ਕੇ ਇਨਾਮੀ ਡਾਕੂ ਸਮੇਤ 3 ਮੁਲਜ਼ਮ ਛੁਡਵਾਏ, 4 ਪੁਲਸ ਮੁਲਾਜ਼ਮ ਜ਼ਖ਼ਮੀ

Saturday, Apr 08, 2023 - 05:08 AM (IST)

ਮੱਧ ਪ੍ਰਦੇਸ਼: ਥਾਣੇ ’ਤੇ ਹਮਲਾ ਕਰ ਕੇ ਇਨਾਮੀ ਡਾਕੂ ਸਮੇਤ 3 ਮੁਲਜ਼ਮ ਛੁਡਵਾਏ, 4 ਪੁਲਸ ਮੁਲਾਜ਼ਮ ਜ਼ਖ਼ਮੀ

ਬੁਰਹਾਨਪੁਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲੇ ਵਿੱਚ ਸ਼ੁੱਕਰਵਾਰ ਤੜਕੇ 60 ਤੋਂ ਵੱਧ ਲੋਕਾਂ ਨੇ ਇੱਕ ਥਾਣੇ ਵਿੱਚ ਦਾਖਲ ਹੋ ਕੇ ਉੱਥੇ ਡਿਊਟੀ ਕਰ ਰਹੇ ਪੁਲਸ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ ਅਤੇ ਇੱਕ ਇਨਾਮੀ ਡਾਕੂ ਸਮੇਤ ਤਿੰਨ ਮੁਲਜ਼ਮਾਂ ਨੂੰ ਛੁਡਵਾ ਕੇ ਲੈ ਗਏ।

ਇਹ ਖ਼ਬਰ ਵੀ ਪੜ੍ਹੋ - ਆਨਲਾਈਨ ਕਰਜ਼ਾ ਲੈਣ ਵਾਲੇ ਸਾਵਧਾਨ! ਪੁਲਸ ਨੇ ਠੱਗੀ ਦੇ ਮਾਮਲੇ 'ਚ ਕਾਲ ਸੈਂਟਰ ਦੇ 18 ਮੁਲਾਜ਼ਮ ਕੀਤੇ ਕਾਬੂ

ਇਹ ਜਾਣਕਾਰੀ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਤੜਕੇ 3 ਵਜੇ ਦੇ ਕਰੀਬ ਨੇਪਾਨਗਰ ਪੁਲਸ ਸਟੇਸ਼ਨ ਵਿਖੇ ਵਾਪਰੀ। ਹਮਲਾਵਰਾਂ ਨੇ ਪੁਲਸ ਦੀਆਂ ਕਈ ਮੋਟਰ-ਗੱਡੀਆਂ ਦੀ ਭੰਨਤੋੜ ਵੀ ਕੀਤੀ। ਹਮਲੇ ’ਚ ਚਾਰ ਪੁਲਸ ਕਰਮਚਾਰੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਬੁਰਹਾਨਪੁਰ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਭਾਰਤੀਆਂ ਲਈ ਇਕ ਹੋਰ ਵੱਡੀ ਖੁਸ਼ਖਬਰੀ: ਹੁਣ ਇਸ ਸੂਬੇ ’ਚ ਮਿਲੇ 15 ਦੁਰਲੱਭ ਖਣਿਜ

ਪੁਲਸ ਸੁਪਰਡੈਂਟ ਰਾਹੁਲ ਕੁਮਾਰ ਲੋਢਾ ਨੇ ਦੱਸਿਆ ਕਿ ਹਮਲਾਵਰ ਗ੍ਰਿਫ਼ਤਾਰ ਕੀਤੇ ਗਏ 32 ਹਜ਼ਾਰੀ ਇਨਾਮੀ ਡਾਕੂ ਹੇਮਾ ਮੇਘਵਾਲ (40), ਮਗਨ ਪਟੇਲ ਅਤੇ ਇਕ ਹੋਰ ਨੌਜਵਾਨ ਨੂੰ ਲੈ ਗਏ। ਤਿੰਨਾਂ ਨੂੰ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਤ ਵੇਲੇ ਇਸ ਥਾਣੇ ਵਿਚ ਚਾਰ ਪੁਲਸ ਮੁਲਾਜ਼ਮ ਡਿਊਟੀ ’ਤੇ ਸਨ। ਹਮਲਾਵਰ 60 ਤੋਂ ਵੱਧ ਸਨ ਜੋ ਸੀ. ਸੀ. ਟੀ. ਵੀ. ਫੁਟੇਜ ਵਿਚ ਵੇਖੇ ਗਏ ਹਨ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News