ਮੀਂਹ ਤੋਂ ਬਾਅਦ ਖੁੱਲ੍ਹੀ ਪ੍ਰਬੰਧਾਂ ਦੀ ਪੋਲ, ਸਰਕਾਰੀ ਹਸਪਤਾਲ ’ਚ ਭਰਿਆ ਪਾਣੀ
Tuesday, Jun 20, 2023 - 12:21 PM (IST)
ਜੈਪੁਰ (ਅਸ਼ੋਕ)- ਰਾਜਸਥਾਨ ਦੇ ਕਈ ਇਲਾਕਿਆਂ ’ਚ ਚੱਕਰਵਾਤੀ ਤੂਫਾਨ ‘ਬਿਪਰਜੋਏ’ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ, ਕਈ ਸ਼ਹਿਰ ਹੜ੍ਹ ਦੇ ਮੁਹਾਣੇ ’ਤੇ ਖੜ੍ਹੇ ਹਨ। ਇਧਰ ਅਜਮੇਰ ਜ਼ਿਲ੍ਹੇ ’ਚ ਭਿਆਨਕ ਮੀਂਹ ਤੋਂ ਬਾਅਦ ਇਕ ਵਾਰ ਫਿਰ ਸਰਕਾਰੀ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ।
ਜਾਣਕਾਰੀ ਮੁਤਾਬਕ ਹਸਪਤਾਲ ’ਚ ਮੈਡੀਕਲ ਕਾਲਜ ਗਰਾਊਂਡ, ਕਾਰਡੀਓਲੌਜੀ ਅਤੇ ਯੂਰੋਲੌਜੀ ਸਮੇਤ ਆਲੇ-ਦੁਆਲੇ ਦੇ ਕੰਪਲੈਕਸਾਂ ’ਚ ਪਾਣੀ ਭਰ ਗਿਆ। ਹਸਪਤਾਲ ’ਚ ਪਾਣੀ ਭਰਨ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਦੂਜੀਆਂ ਵਾਰਡਾਂ ’ਚ ਸ਼ਿਫਟ ਕੀਤਾ ਗਿਆ ਹੈ, ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਕਈ ਵਿਭਾਗਾਂ ’ਚ 3 ਤੋਂ 4 ਇੰਚ ਤੱਕ ਮੀਂਹ ਦਾ ਪਾਣੀ ਭਰ ਗਿਆ।