ਸਾਊਦੀ ਅਰਬ ’ਚ ਫਸੇ 3,000 ਉਮਰਾਹ ਸ਼ਰਧਾਲੂ ਵਤਨ ਪਰਤੇ

Friday, Oct 23, 2026 - 04:48 PM (IST)

ਸਾਊਦੀ ਅਰਬ ’ਚ ਫਸੇ 3,000 ਉਮਰਾਹ ਸ਼ਰਧਾਲੂ ਵਤਨ ਪਰਤੇ

ਨਵੀਂ ਦਿੱਲੀ (ਏਜੰਸੀ)- ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਸਾਊਦੀ ਅਰਬ ਦੇ ਮੱਕਾ ਅਤੇ ਮਦੀਨਾ ਵਿਚ ਫਸੇ ਭਾਰਤ ਦੇ ਉਮਰਾਹ ਸ਼ਰਧਾਲੂਆਂ ਦੀ ਵਾਪਸੀ ਲਈ ਭਾਰਤੀ ਦੂਤਘਰ ਅਤੇ ਜੇਦਾਹ ਸਥਿਤ ਭਾਰਤੀ ਕੌਂਸਲੇਟ ਜਨਰਲ ਸਬੰਧਤ ਏਅਰਲਾਈਨਜ਼ ਅਤੇ ਟੂਰ ਆਪ੍ਰੇਟਰਾਂ ਦੇ ਸੰਪਰਕ ਵਿਚ ਹਨ ਅਤੇ ਉਨ੍ਹਾਂ ਦੀ ਵਾਪਸੀ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ।

ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਿਮੀਨ ਦੇ ਪ੍ਰਮੁੱਖ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ ਸੀ ਕਿ ਕਰੀਬ 4 ਹਜ਼ਾਰ ਉਮਰਾਹ ਸ਼ਰਧਾਲੂ ਟਰੇਵਲ ਏਜੰਟਾਂ ਦੀ ਗੜਬੜੀ ਕਾਰਨ ਮੱਕਾ, ਮਦੀਨਾ ਅਤੇ ਜੇੇਦਾਹ ਵਿਚ ਫਸੇ ਹੋਏ ਹਨ। ਉਨ੍ਹਾਂ ਨੇ ਸਰਕਾਰ ਤੋਂ ਇਨ੍ਹਾਂ ਯਾਤਰੀਆਂ ਨੂੰ ਵਾਪਸ ਲਿਆਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ ਸੀ। ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ ਕਿ ਕਰੀਬ 3,000 ਫਸੇ ਹੋਏ ਉਮਰਾਹ ਸ਼ਰਧਾਲੂ ਪਿਛਲੇ ਇਕ ਹਫ਼ਤੇ ਵਿਚ ਉਪਲਬਧ ਉਡਾਣਾਂ ਰਾਹੀਂ ਵਤਨ ਪਰਤ ਚੁੱਕੇ ਹਨ ਅਤੇ ਬਾਕੀ ਸ਼ਰਧਾਲੂਆਂ ਦੀ ਜਲਦ ਵਾਪਸੀ ਲਈ ਵੀ ਚਰਚਾ ਕੀਤੀ ਜਾ ਰਹੀ ਹੈ।


author

cherry

Content Editor

Related News